#AMERICA

Virginia ‘ਚ ਇਕ ਗ੍ਰੈਜੂਏਟ ਦੀ ਹੱਤਿਆ ਦੇ ਮਾਮਲੇ ‘ਚ ਦੋਸ਼ੀ ਨੂੰ ਹੋਈ 43 ਸਾਲ ਕੈਦ

ਸੈਕਰਾਮੈਂਟੋ, 4 ਮਾਰਚ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਤਕਰੀਬਨ 9 ਮਹੀਨੇ ਪਹਿਲਾਂ ਵਰਜੀਨੀਆ ਦੇ ਇਕ ਹਾਈ ਸਕੂਲ ਵਿਖੇ ਗ੍ਰੈਜੂਏਸ਼ਨ ਡਿਗਰੀ ਵੰਡ ਸਮਾਗਮ ਮੌਕੇ ਗੋਲੀਆਂ ਚਲਾ ਕੇ ਇਕ ਗ੍ਰੈਜੂਏਟ ਦੀ ਹੱਤਿਆ ਕਰ ਦੇਣ ਦੇ ਮਾਮਲੇ ‘ਚ ਆਪਣਾ ਗੁਨਾਹ ਕਬੂਲ ਕਰ ਲੈਣ ਉਪਰੰਤ ਦੋਸ਼ੀ ਅਮਾਰੀ ਪੋਲਾਰਡ ਨੂੰ ਇਕ ਅਦਾਲਤ ਨੇ 43 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਸ਼ਾਨ ਜੈਕਸਨ (18) ਤੇ ਉਸ ਦੇ ਸੌਤੇਲੇ ਪਿਤਾ ਰੇਨਜ਼ੋ ਸਮਿੱਥ (36) ਦੀ ਜੂਨ 2023 ਵਿਚ ਹਿਊਜਨੋਟ ਹਾਈ ਸਕੂਲ ਗ੍ਰੈਜੂਏਸ਼ਨ ਸਮਾਗਮ ਤੋਂ ਬਾਅਦ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਸ ਸਮੇ ਉਥੇ ਸੈਂਕੜੇ ਗ੍ਰੈਜੂਏਟ ਤੇ ਹੋਰ ਮਹਿਮਾਨ ਮੌਜੂਦ ਸਨ। ਗੋਲੀਬਾਰੀ ਉਪਰੰਤ ਭਗਦੜ ਮੱਚ ਗਈ ਸੀ। ਉਸ ਸਮੇਂ ਪੁਲਿਸ ਨੇ ਕਿਹਾ ਸੀ ਕਿ ਇਹ ਗਿਣਮਿਥ ਕੇ ਹੱਤਿਆਵਾਂ ਕੀਤੀਆਂ ਗਈਆਂ ਹਨ ਕਿਉਂਕਿ ਪੋਲਾਰਡ ਦਾ ਜੈਕਸਨ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ।