ਨਵੀਂ ਦਿੱਲੀ, 22 ਦਸੰਬਰ (ਪੰਜਾਬ ਮੇਲ)- ਪੰਜਾਬ ‘ਚ ਰਾਮਬਾਗ ਗੇਟ ਅਤੇ ਰਾਮਪਾਰਟਸ ਦੇ ਮਜ਼ਬੂਤ ਸ਼ਹਿਰੀ ਪੁਨਰ ਨਿਰਮਾਣ, ਹਰਿਆਣਾ ਵਿਚ ‘ਚਰਚ ਆਫ ਏਪੀਫੇਨੀ’ ਨਾਲ ਸਬੰਧਤ ਵਿਰਾਸਤੀ ਸੰਭਾਲ ਪ੍ਰਾਜੈਕਟ ਅਤੇ ਦਿੱਲੀ ਵਿਚ ਬੀਕਾਨੇਰ ਹਾਊਸ ਨੂੰ ਯੂਨੈਸਕੋ ਦੀਆਂ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ ਸਨਮਾਨਿਤ ਕੀਤਾ ਗਿਆ। ਸੱਭਿਆਚਾਰਕ ਵਿਰਾਸਤ ਸੰਭਾਲ ਲਈ ਇਸ ਸਾਲ ਦੇ ਯੂਨੈਸਕੋ ਏਸ਼ੀਆ-ਪ੍ਰਸ਼ਾਂਤ ਪੁਰਸਕਾਰ ਲਈ ਚੀਨ, ਭਾਰਤ ਅਤੇ ਨੇਪਾਲ ਦੇ 12 ਪ੍ਰਾਜੈਕਟਾਂ ਨੂੰ ਚੁਣਿਆਂ ਗਿਆ ਸੀ।