#AMERICA

Trump ਖ਼ਿਲਾਫ਼ ਮਾਮਲੇ ਦੀ ਸੁਣਵਾਈ ਦੌਰਾਨ Court ਦੇ ਬਾਹਰ ਵਿਅਕਤੀ ਨੇ ਆਪਣੇ ਆਪ ਨੂੰ ਲਾਈ ਅੱਗ; ਹੋਈ ਮੌਤ

ਨਿਊਯਾਰਕ, 20 ਅਪ੍ਰੈਲ (ਪੰਜਾਬ ਮੇਲ)-  ਸੋਸ਼ਲ ਮੀਡੀਆ ‘ਤੇ ਪੋਸਟ ਕੀਤੀਆਂ ਮੀਡੀਆ ਰਿਪੋਰਟਾਂ ਅਤੇ ਵੀਡੀਓਜ਼ ਅਨੁਸਾਰ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਅਪਰਾਧਿਕ ਮੁਕੱਦਮੇ ਵਿਚ ਸੁਣਵਾਈ ਦੌਰਾਨ ਇਕ ਵਿਅਕਤੀ ਨੇ ਮੈਨਹਟਨ ਕ੍ਰਿਮੀਨਲ ਕੋਰਟ ਦੇ ਬਾਹਰ ਆਪਣੇ ਆਪ ਨੂੰ ਅੱਗ ਲਗਾ ਲਈ। ਇਹ ਘਟਨਾ ਅੱਜ ਦੁਪਹਿਰ ਨੂੰ ਵਾਪਰੀ। ਵਿਅਕਤੀ ਅੱਗ ਦੀ ਲਪੇਟ ‘ਚ ਆ ਗਿਆ ਅਤੇ ਬਾਅਦ ‘ਚ ਉਸ ਨੂੰ ਹਸਪਤਾਲ ਲਿਜਾਇਆ ਗਿਆ। ਆਦਮੀ ਨੇ ਹਵਾ ਵਿਚ ਪੈਂਫਲੇਟ ਸੁੱਟੇ ਅਤੇ ਆਪਣੇ ਆਪ ਨੂੰ ਅੱਗ ਲਗਾ ਲਈ। ਹਸਪਤਾਲ ਵਿਚ ਉਸ ਦੀ ਮੌਤ ਹੋ ਗਈ।