#AMERICA

Texas ‘ਚ ਅੱਗ ਦੀ ਤਬਾਹੀ, ਅਧਿਕਾਰੀ ਲੋਕਾਂ ਨੂੰ ਕੱਢ ਰਹੇ ਨੇ ਬਾਹਰ

ਨਿਊਯਾਰਕ, 28 ਫਰਵਰੀ (ਰਾਜ ਗੋਗਨਾ/ਪੰਜਾਬ ਮੇਲ)- ਅਮਰੀਕਾ ਦੇ ਸੂਬੇ ਟੈਕਸਾਸ ਵਿਚ ਜੰਗਲ ਦੀ ਅੱਗ ਨੇ ਤਬਾਹੀ ਮਚਾਈ ਹੋਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਬਹੁਤ ਹੀ ਜ਼ਿਆਦਾ ਤਾਪਮਾਨ ਅਤੇ ਮੀਂਹ ਕਾਰਨ ਅੱਗ ਦੁੱਗਣੀ ਹੋ ਗਈ ਹੈ। ਏ ਐਂਡ ਐੱਮ. ਜੰਗਲਾਤ ਸੇਵਾ ਦੇ ਅਨੁਸਾਰ, 780 ਕਿਲੋਮੀਟਰ ਦੇ ਖੇਤਰ ਵਿਚ 2 ਲੱਖ ਏਕੜ ਵਿਚ ਦਰੱਖਤ ਸੜ ਗਏ ਹਨ। ਇਨ੍ਹਾਂ ਵਿਚੋਂ ਸਭ ਤੋਂ ਵੱਡੀ ਅੱਗ ਸਮੋਕ ਹਾਊਸ ਕਰੀਕ ਅੱਗ ਸੀ, ਜਿਸ ਨੇ 100,000 ਏਕੜ, ਗ੍ਰੈਪਵਾਈਨ ਕ੍ਰੀਕ ਫਾਇਰ, 30,000 ਏਕੜ ਅਤੇ ਵਿੰਡੀ ਡੂਸੀ ਫਾਇਰ, 8,000 ਏਕੜ ਨੂੰ ਸਾੜ ਦਿੱਤਾ ਸੀ।
ਅੱਗ ਦੀ ਤਬਾਹੀ ਕਾਰਨ ਟੈਕਸਾਸ ਦੀਆਂ ਕਈ ਕਾਊਂਟੀਆਂ ‘ਚ ਲੋਕਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਪੂਰਬੀ ਟੈਕਸਾਸ, ਦ ਮਿਲਜ਼ ਕ੍ਰੀਕ, ਸੈਨ ਜੈਕਿੰਟੋ ਵਿਚ ਅੱਗ ਭੜਕ ਰਹੀ ਹੈ। ਇੰਨੀਆਂ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਵੀ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਟੈਕਸਾਸ ਰਾਜ ਦੇ ਗਵਰਨਰ ਗ੍ਰੇਗ ਐਬੋਟ ਨੇ ਅੱਗ ਦੀ ਸਥਿਤੀ ਦਾ ਜਾਇਜ਼ਾ ਲਿਆ। ਲੋਕਾਂ ਨੂੰ ਅੱਗ ਤੋਂ ਸੁਚੇਤ ਰਹਿਣ ਦੀ ਸਲਾਹ ਵੀ ਦਿੱਤੀ ਗਈ ਹੈ।