ਵਿਸ਼ਾਖਾਪਟਨਮ, 23 ਨਵੰਬਰ (ਪੰਜਾਬ ਮੇਲ)- ਪਹਿਲੀ ਵਾਰ ਰਾਸ਼ਟਰੀ ਟੀਮ ਦੀ ਕਪਤਾਨੀ ਕਰ ਰਹੇ ਸੁਰਿਆ ਕੁਮਾਰ ਯਾਦਵ ਅਤੇ ਇਸ਼ਾਨ ਕਿਸ਼ਨ ਦੇ ਅਰਧ ਸੈਂਕੜਿਆਂ ਕਾਰਨ ਟੀ-20 ’ਚ ਭਾਰਤ ਨੇ ਆਸਟਰੇਲੀਆ ਦੀ ਟੀਮ ਨੂੰ ਦੋ ਵਿਕਟਾਂ ਨਾਲ ਹਰਾ ਦਿੱਤਾ ਹੈ। ਇਸ ਤਰ੍ਹਾਂ ਭਾਰਤ ਨੇ ਪੰਜ ਮੈਚਾਂ ਦੀ ਲੜੀ ’ਚ 1-0 ਨਾਲ ਬੜ੍ਹਤ ਬਣਾ ਲਈ ਹੈ। ਦੋਵਾਂ ਬੱਲੇਬਾਜ਼ਾਂ ਨੇ ਬੱਲੇਬਾਜ਼ੀ ਕਰਦਿਆਂ 112 ਦੌੜਾਂ ਦੀ ਸਾਝੇਦਾਰੀ ਕੀਤੀ। ਸੁਰਿਆਕੁਮਾਰ ਯਾਦਵ ਨੇ 42 ਗੇਦਾਂ ’ਤੇ 80 ਅਤੇ ਕਿਸ਼ਨ ਨੇ 39 ਗੇਂਦਾਂ ’ਤੇ 58 ਦੌੜਾਂ ਬਣਾਈਆਂ। ਇਸ ਤਰ੍ਹਾਂ ਭਾਰਤੀ ਟੀਮ ਨੇ 19.5 ਓਵਰਾਂ ’ਚ ਅੱਠ ਵਿਕਟਾਂ ’ਤੇ 209 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਭਾਰਤ ਖ਼ਿਲਾਫ਼ 208 ਦੌੜਾਂ ਬਣਾਈਆਂ ਸਨ।