#AUSTRALIA

Sydney ਦੇ ਸ਼ਾਪਿੰਗ ਮਾਲ ‘ਚ ਚਾਕੂਬਾਜ਼ੀ ਕਾਰਨ 5 ਮੌਤਾਂ ਤੇ ਕਈ ਜ਼ਖ਼ਮੀ

-ਪੁਲਿਸ ਨੇ ਹਮਲਾਵਰ ਨੂੰ ਮਾਰਿਆ
ਸਿਡਨੀ, 13 ਅਪ੍ਰੈਲ (ਪੰਜਾਬ ਮੇਲ)- ਸਿਡਨੀ ਦੇ ਸ਼ਾਪਿੰਗ ਸੈਂਟਰ ਵਿਚ ਅੱਜ ਚਾਕੂ ਨਾਲ ਹਮਲੇ ਵਿਚ 5 ਵਿਅਕਤੀਆਂ ਅਤੇ ਮਸ਼ਕੂਕ ਹਮਲਾਵਰ ਦੀ ਮੌਤ ਹੋ ਗਈ। ਹਮਲੇ ਵਿਚ ਬੱਚੇ ਸਮੇਤ ਕਈ ਵਿਅਕੀਆਂ ਜ਼ਖ਼ਮੀ ਹੋ ਗਏ। ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਨੇ ਮਾਲ ਵਿਚ ਚਾਕੂ ਨਾਲ ਹਮਲਾ ਕੀਤਾ ਅਤੇ ਪੁਲਿਸ ਇੰਸਪੈਕਟਰ ਨੇ ਉਸ ਨੂੰ ਗੋਲੀ ਮਾਰ ਦਿੱਤੀ। ਮਸ਼ਕੂਕ ਨੇ ਹਮਲਾ ਇਕੱਲੇ ਨੇ ਕੀਤਾ ਹੈ ਅਤੇ ਹੁਣ ਕੋਈ ਖ਼ਤਰਾ ਨਹੀਂ ਹੈ। ਹਮਲਾ ਕਰਨ ਪਿੱਛੇ ਮਕਸਦ ਦਾ ਪਤਾ ਨਹੀਂ ਲੱਗਿਆ।