#INDIA

Shimla ‘ਚ Jalandhar ਦੀ ਮਾਡਲ ਨਾਲ ਲੁਧਿਆਣਾ ਦੇ ਨੌਜਵਾਨ ਵੱਲੋਂ ਬਲਾਤਕਾਰ

ਸ਼ਿਮਲਾ, 30 ਦਸੰਬਰ (ਪੰਜਾਬ ਮੇਲ)- ਸ਼ਿਮਲਾ ਵਿਚ ਜਲੰਧਰ ਦੀ 23 ਸਾਲਾ ਮਾਡਲ ਨਾਲ ਲੁਧਿਆਣਾ ਦੇ ਨੌਜਵਾਨ ਨੇ ਕਥਿਤ ਤੌਰ ‘ਤੇ ਬਲਾਤਕਾਰ ਕੀਤਾ। ਪੁਲਿਸ ਮੁਤਾਬਕ ਪੀੜਤਾ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਮੁਲਜ਼ਮ ਨੇ ਵੀਡੀਓ ਸ਼ੂਟ ਕਰਨ ਦੇ ਬਹਾਨੇ ਉਸ ਨਾਲ ਬਲਾਤਕਾਰ ਕੀਤਾ। ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ‘ਚ ਪੀੜਤਾ ਨੇ ਦੱਸਿਆ ਕਿ ਉਹ 22 ਦਸੰਬਰ ਨੂੰ ਸ਼ਿਮਲਾ ਆਈ ਸੀ ਅਤੇ ਰਾਤ ਨੂੰ ਸ਼ਿਮਲਾ ਦੇ ਹੋਟਲ ‘ਚ ਰੁਕੀ ਸੀ, ਤਾਂ ਮੁਲਜ਼ਮ ਨੇ ਉਸ ਨਾਲ ਕਥਿਤ ਬਲਾਤਕਾਰ ਕੀਤਾ। 23 ਸਾਲਾ ਪੀੜਤਾ ਨੇ ਬੁੱਧਵਾਰ ਨੂੰ ਨਿਊ ਸ਼ਿਮਲਾ ਮਹਿਲਾ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ। ਸ਼ਿਮਲਾ ਦੇ ਏ.ਐੱਸ.ਪੀ. ਸੁਨੀਲ ਨੇਗੀ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਆਈ.ਪੀ.ਸੀ. 376 (ਬਲਾਤਕਾਰ) ਤਹਿਤ ਕੇਸ ਦਰਜ ਕੀਤਾ ਗਿਆ ਹੈ।