ਸਿਆਟਲ, 22 ਨਵੰਬਰ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਨਕੋਦਰ ਤਹਿਸੀਲ ਦੇ ਪਿੰਡ ਕੈਮਵਾਲਾ ਦੇ ਜੰਮਪਲ ਅਮਰੀਕ ਸਿੰਘ ਜੋਸਨ (75) ਦੀ ਅਚਨਚੇਤ ਮੌਤ ਹੋ ਗਈ, ਜਿਸ ਦਾ ਪੰਜਾਬੀ ਭਾਈਚਾਰੇ ਨੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਹ ਆਪਣੇ ਪਿੱਛੇ ਤਿੰਨ ਲੜਕੇ ਜਸਪਾਲ ਸਿੰਘ ਜੋਸਨ, ਰੁਪਿੰਦਰ ਸਿੰਘ ਤੇ ਰਣਜੀਤ ਸਿੰਘ ਛੱਡ ਗਏ ਹਨ। ਅਮਰੀਕ ਸਿੰਘ ਜੋਸਨ ਦਾ ਸਸਕਾਰ ਜੱਦੀ ਪਿੰਡ ਕੈਮਵਾਲਾ ਵਿਚ 22 ਨਵੰਬਰ, ਬੁੱਧਵਾਰ ਨੂੰ ਕੀਤਾ ਗਿਆ। ਅਮਰੀਕ ਸਿੰਘ ਜੋਸਨ ਬਹੁਤ ਮਿਲਾਪੜੇ, ਮਿਹਨਤੀ ਤੇ ਸਾਊ ਇਨਸਾਨ ਸਨ, ਜਿਨ੍ਹਾਂ ਦੇ ਵਿਛੜ ਜਾਣ ਨਾਲ ਸਮਾਜ ਨੂੰ ਬਹੁਤ ਘਾਟਾ ਪਿਆ ਹੈ।