#AMERICA

Seattle ਦੇ ਖੇਡ ਪ੍ਰੇਮੀਆਂ ਵੱਲੋਂ ਕਬੱਡੀ ਖਿਡਾਰੀ ਤੇ ਕੋਚ ਦੇਵੀ ਦਿਆਲ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ

ਸਿਆਟਲ, 17 ਜਨਵਰੀ (ਗੁਰਚਰਨ ਸਿੰਘ ਢਿੱਲੋਂ/ਪੰਜਾਬ ਮੇਲ)- ਪੰਜਾਬ ਦੇ ਨਾਮਵਰ ਕਬੱਡੀ ਕੋਚ ਦੇ ਤੌਰ ‘ਤੇ ਨਾਮਣਾ ਖੱਟ ਚੁੱਕੇ ਦੇਵੀ ਦਿਆਲ ਅਕਾਲ ਚਲਾਣਾ ਕਰ ਗਏ ਹਨ। ਪਿੰਡ ਕੂਬੇ ਦੇ ਜੰਮਪਲ, ਜ਼ਿਲ੍ਹਾ ਖੇਡ ਅਫਸਰ ਲੁਧਿਆਣਾ ਤੋਂ ਸੇਵਾਮੁਕਤ ਹੋਣ ਬਾਅਦ ਆਪਣੇ ਲੜਕੇ ਦੇ ਨਾਮ ‘ਤੇ ਕਬੱਡੀ ਅਕੈਡਮੀ ਚਲਾ ਰਹੇ ਸਨ, ਜਿਨ੍ਹਾਂ ਪੰਜਾਬ ‘ਚੋਂ ਨਾਮਵਰ ਕਬੱਡੀ ਖਿਡਾਰੀ ਪੈਦਾ ਕੀਤੇ ਹਨ। ਕਿਲੋਮੀਟਰ ਨੇੜੇ ਪੈਂਦੇ ਪਿੰਡ ਲਾਲ ਕਿਲ੍ਹਾ ਦੇ ਸਿਆਟਲ ਨਿਵਾਸੀ ਸਰਬਜੀਤ ਸਿੰਘ ਝੱਲੀ ਦੇ ਪਿਤਾ ਮਲਕੀਅਤ ਸਿੰਘ ਝੱਲੀ ਨੇ ਦੱਸਿਆ ਕਿ ਉਨ੍ਹਾਂ ਦਾ ਇਲਾਕੇ ਵਿਚ ਬਹੁਤ ਵੱਡਾ ਨਾਂ ਸੀ ਤੇ ਲੋਕ ਇੱਜ਼ਤ ਕਰਦੇ ਸਨ। ਪੰਜਾਬ ਸਪੋਰਟਸ ਕਲੱਬ ਸਿਆਟਲ ਦੇ ਸੱਦੇ ‘ਤੇ 5-6 ਸਾਲ ਪਹਿਲਾਂ ਦੇਵੀ ਦਿਆਲ ਜੀ ਸਿਆਟਲ ਟੂਰਨਾਮੈਂਟ ‘ਤੇ ਪਹੁੰਚੇ ਸਨ, ਜਿਨ੍ਹਾਂ ਨੂੰ ਮਿਲ ਕੇ ਪ੍ਰਬੰਧਕ ਪ੍ਰਭਾਵਿਤ ਹੋਏ ਤੇ ਸ਼ਲਾਘਾ ਕੀਤੀ। ਪੰਮੀ ਹੰਸ ਨੇ ਦੱਸਿਆ ਕਿ 1975-76 ਵਿਚ ਨਵਾਂ ਸ਼ਹਿਰ ਵਿਖੇ ਖੇਡਦੇ ਵੇਖ ਕੇ ਬਹੁਤ ਖੁਸ਼ੀ ਹੋਈ ਸੀ। ਕਲੱਬ ਦੇ ਪ੍ਰਧਾਨ ਰਹੇ ਚੁੱਕੇ ਬਲਜੀਤ ਸਿੰਘ ਸੋਹਲ, ਪਿੰਟੂ ਬਾਠ, ਅਵਤਾਰ ਸਿੰਘ ਪੂਰੇਵਾਲ, ਬਲਹਾਰ ਸਿੰਘ ਕੂਨਰ, ਜਸਬੀਰ ਸਿੰਘ ਰੰਧਾਵਾ, ਵਿੱਤ ਸਕੱਤਰ ਹਰਦੀਪ ਸਿੰਘ ਗਿੱਲ, ਪੰਮੀ ਕੰਗ ਤੇ ਕਬੱਡੀ ਦੇ ਪ੍ਰਬੰਧਕਾਂ ਤੇ ਖੇਡ ਪ੍ਰੇਮੀਆਂ ਨੇ ਦੇਵੀ ਦਿਆਲ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ। ਖੇਡ ਪ੍ਰੇਮੀ ਮਨਮੋਹਣ ਸਿੰਘ ਧਾਲੀਵਾਲ, ਹਰਦੇਵ ਸਿੰਘ ਜੱਜ, ਜਤਿੰਦਰ ਸਪਰਾਏ ਅਤੇ ਚਰਨਜੀਤ ਸਿੰਘ ਧਾਲੀਵਾਲ ਤੋਂ ਇਲਾਵਾ ਸਿਆਟਲ ਕੈਂਪ ਦੇ ਪ੍ਰਬੰਧਕਾਂ ਤੇ ਕੋਚਾਂ ਨੇ ਵੀ ਉਨ੍ਹਾਂ ਦੀ ਮੌਤ ‘ਤੇ ਗਹਿਰਾ ਦੁੱਖ ਪ੍ਰਗਟ ਕੀਤਾ।