#INDIA

RBI ਨੂੰ 11 ਥਾਵਾਂ ‘ਤੇ ਬੰਬ ਰੱਖਣ ਦਾ email ਰਾਹੀਂ ਮਿਲੀਆਂ ਧਮਕੀਆਂ!

ਮੁੰਬਈ, 27 ਦਸੰਬਰ (ਪੰਜਾਬ ਮੇਲ)- ਭਾਰਤੀ ਰਿਜ਼ਰਵ ਬੈਂਕ ਦੇ ਦਫਤਰ ‘ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਕਈ ਬੈਂਕਾਂ ‘ਚ ਬੰਬ ਰੱਖਣ ਦੀਆਂ ਧਮਕੀਆਂ ਈਮੇਲ ਰਾਹੀਂ ਮਿਲੀਆਂ। ਹਮਲਾਵਰ ਨੇ ਮੁੰਬਈ ‘ਚ ਕੁੱਲ 11 ਥਾਵਾਂ ‘ਤੇ ਬੰਬ ਲਗਾਉਣ ਦੀ ਧਮਕੀ ਦਿੱਤੀ ਸੀ। ਆਰ.ਬੀ.ਆਈ. ਦਫ਼ਤਰ ਨੂੰ ਇੱਕ ਧਮਕੀ ਭਰੀ ਈਮੇਲ ਮਿਲੀ ਸੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਕਈ ਥਾਵਾਂ ‘ਤੇ ਬੰਬ ਲਗਾਏ ਗਏ ਹਨ। ਸੂਤਰਾਂ ਨੇ ਦੱਸਿਆ ਕਿ ਈਮੇਲ ਵਿਚ ਲਿਖਿਆ ਗਿਆ ਸੀ ਕਿ ਆਰ.ਬੀ.ਆਈ. ਦਫ਼ਤਰ, ਐੱਚ.ਡੀ.ਐੱਫ.ਸੀ. ਬੈਂਕ ਅਤੇ ਆਈ.ਸੀ.ਆਈ.ਸੀ.ਆਈ. ਬੈਂਕ ਵਿਚ ਬੰਬ ਰੱਖੇ ਗਏ ਸਨ। ਆਰ.ਬੀ.ਆਈ. ਦੇ ਗਵਰਨਰ ਸ਼ਕਤੀਕਾਂਤ ਦਾਸ ਅਤੇ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਅਸਤੀਫੇ ਦੀ ਮੰਗ ਈਮੇਲ ਰਾਹੀਂ ਕੀਤੀ ਗਈ ਸੀ। ਮੁੰਬਈ ‘ਚ ਕੁੱਲ 11 ਥਾਵਾਂ ‘ਤੇ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ ਹੈ। ਇਸ ਈਮੇਲ ਮੁਤਾਬਕ ਧਮਾਕਾ ਦੁਪਹਿਰ 1.30 ਵਜੇ ਦੇ ਕਰੀਬ ਹੋਣਾ ਸੀ। ਹਾਲਾਂਕਿ ਅਜਿਹਾ ਕੁਝ ਨਹੀਂ ਹੋਇਆ।
ਪੁਲਿਸ ਨੇ ਥਾਂ-ਥਾਂ ਜਾ ਕੇ ਜਾਂਚ ਕੀਤੀ ਪਰ ਕਿਤੇ ਵੀ ਕੋਈ ਸ਼ੱਕੀ ਚੀਜ਼ ਨਹੀਂ ਮਿਲੀ। ਇਸ ਸਬੰਧ ‘ਚ ਥਾਣਾ ਮਾਰਗ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।