#INDIA

Rajasthan ਕੈਬਨਿਟ ਦਾ ਵਿਸਤਾਰ, 22 ਵਿਧਾਇਕ ਮੰਤਰੀ ਦੇ ਅਹੁਦੇ ਦੀ ਚੁੱਕੀ ਸਹੁੰ

ਜੈਪੁਰ, 30 ਦਸੰਬਰ (ਪੰਜਾਬ ਮੇਲ)- ਰਾਜਸਥਾਨ ‘ਚ ਸੱਤਾਧਾਰੀ ਭਾਜਪਾ ਦੇ 22 ਵਿਧਾਇਕਾਂ ਨੇ ਅੱਜ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਇਨ੍ਹਾਂ ਵਿਚੋਂ 12 ਨੂੰ ਕੈਬਨਿਟ ਤੇ 10 ਨੂੰ ਰਾਜ ਮੰਤਰੀ ਬਣਾਇਆ ਗਿਆ ਹੈ। ਰਾਜਪਾਲ ਕਲਰਾਜ ਮਿਸ਼ਰਾ ਨੇ ਅੱਜ ਭਜਨ ਲਾਲ ਸ਼ਰਮਾ ਦੀ ਅਗਵਾਈ ਵਾਲੀ ਕੈਬਨਿਟ ਨੂੰ ਹਲਫ਼ ਦਿਵਾਇਆ। ਇਸ ਸਬੰਧੀ ਇਕ ਸਮਾਗਮ ਅੱਜ ਰਾਜ ਭਵਨ ਵਿਚ ਹੋਇਆ। ਕੈਬਨਿਟ ਮੰਤਰੀਆਂ ਵਿਚ ਕਿਰੋੜੀ ਲਾਲ ਮੀਣਾ, ਗਜੇਂਦਰ ਸਿੰਘ ਖੀਂਵਸਰ, ਰਾਜਵਰਧਨ ਸਿੰਘ ਰਾਠੌੜ, ਬਾਬੂਲਾਲ ਖਰਾਦੀ, ਮਦਨ ਦਿਲਾਵਰ, ਅਵਿਨਾਸ਼ ਗਹਿਲੋਤ, ਜੋਗਾਰਾਮ ਪਟੇਲ, ਸੁਰੇਸ਼ ਸਿੰਘ ਰਾਵਤ, ਜੋਰਾਰਾਮ ਕੁਮਾਵਤ, ਕਨ੍ਹੱਈਆ ਲਾਲ ਚੌਧਰੀ, ਸੁਮਿਤ ਗੋਦਾਰਾ ਤੇ ਹੇਮੰਤ ਮੀਣਾ ਸ਼ਾਮਲ ਹਨ।