#CANADA

PM ਜਸਟਿਨ ਟਰੂਡੋ ਨੂੰ ਮਿਲੀ ਮਾਰਨ ਦੀ ਧਮਕੀ

ਕੈਨੇਡਾ, 8 ਫਰਵਰੀ (ਪੰਜਾਬ ਮੇਲ)-  ਕੈਨੇਡਾ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਾਰਨ ਦੀ ਧਮਕੀ ਦੇਣ ਦੇ ਦੋਸ਼ ਵਿਚ ਇਕ ਵਿਅਕਤੀ ਨੂੰ ਚਾਰਜ ਕੀਤਾ ਗਿਆ ਹੈ। ਇਸ ਸਬੰਧੀ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ (ਆਰ.ਸੀ.ਐਮ.ਪੀ) ਨੇ ਬੁੱਧਵਾਰ ਨੂੰ ਦੱਸਿਆ ਕਿ  ਮਾਂਟਰੀਅਲ ਦੇ ਇੱਕ ਵਿਅਕਤੀ ‘ਤੇ X, ਪਹਿਲਾਂ ਟਵਿੱਟਰ ‘ਤੇ ਸੋਸ਼ਲ ਮੀਡੀਆ ਪੋਸਟਾਂ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਮਾਰਨ ਦੀ ਧਮਕੀ ਦਿੱਤੀ, ਜਿਸ ਮਗਰੋਂ ਵਿਅਕਤੀ ‘ਤੇ ਦੋਸ਼ ਲਗਾਏ ਗਏ ਹਨ। ਆਰ.ਸੀ.ਐਮ.ਪੀ ਨੇ ਇੱਕ ਬਿਆਨ ਵਿੱਚ ਕਿਹਾ ਕਿ 30 ਸਾਲਾ ਵਿਅਕਤੀ ‘ਤੇ ਧਮਕੀਆਂ ਦੇਣ ਦੇ ਅਪਰਾਧਿਕ ਦੋਸ਼ ਹੈ ਅਤੇ ਉਸ ਨੂੰ ਬੁੱਧਵਾਰ ਨੂੰ ਮਾਂਟਰੀਅਲ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਦੋਸ਼ ਵਿੱਚ ਵੱਧ ਤੋਂ ਵੱਧ ਦੋ ਸਾਲ ਦੀ ਕੈਦ ਦੀ ਸਜ਼ਾ ਹੋ ਸਕਦੀ ਹੈ। ਆਰ.ਸੀ.ਐਮ.ਪੀ ਨੇ ਹੋਰ ਵੇਰਵੇ ਦਿੱਤੇ ਬਿਨਾਂ ਦੱਸਿਆ ਕਿ ਵਿਅਕਤੀ ਦੀਆਂ “ਧਮਕਾਉਣ ਵਾਲੀਆਂ ਟਿੱਪਣੀਆਂ” ਦੀ ਇੱਕ ਛੋਟੀ ਜਾਂਚ ਤੋਂ ਬਾਅਦ 31 ਜਨਵਰੀ ਨੂੰ ਦੋਸ਼ ਲਗਾਇਆ ਗਿਆ ਸੀ। ਟਰੂਡੋ ਦੇ ਦਫਤਰ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਦੀ ਸੁਰੱਖਿਆ ‘ਤੇ ਕੋਈ ਟਿੱਪਣੀ ਨਹੀਂ ਕਰਦਾ।