#PUNJAB

PGI ‘ਚ ਵਿਆਹੁਤਾ ਦੇ ਟੀਕਾ ਲਾਉਣ ਦੇ ਮਾਮਲੇ ‘ਚ ਪੁਲਿਸ ਵੱਲੋਂ ਦੋਸ਼ੀ ਗ੍ਰਿਫ਼ਤਾਰ

-ਪ੍ਰੇਮ ਵਿਆਹ ਦਾ ਬਦਲਾ ਲੈਣ ਲਈ ਦਿੱਤਾ ਗਿਆ ਘਟਨਾ ਨੂੰ ਅੰਜ਼ਾਮ
ਚੰਡੀਗੜ੍ਹ, 22 ਨਵੰਬਰ (ਪੰਜਾਬ ਮੇਲ)- ਪੀ.ਜੀ.ਆਈ. ਵਿਚ ਇੱਕ ਲੇਡੀ ਮਰੀਜ਼ ਨੂੰ ਅਣਪਛਾਤੀ ਲੜਕੀ ਵੱਲੋਂ ਟੀਕਾ ਲਗਵਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨ ਵਾਲੇ ਮੁਲਜ਼ਮ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ, ਜਿਸ ਵਿਚ ਪੀੜਤ ਲੜਕੀ ਹਰਮੀਤ ਕੌਰ ਦੇ ਪਤੀ ਗੁਰਵਿੰਦਰ ਨੇ ਪਤਨੀ ਦੇ ਪਰਿਵਾਰ ਵਾਲਿਆਂ ਦੇ ਕਤਲ ਦੀ ਸਾਜ਼ਿਸ਼ ਰਚਣ ਦਾ ਸ਼ੱਕ ਜਤਾਇਆ ਸੀ, ਜੋ ਕਿ ਪ੍ਰੇਮ ਵਿਆਹ ਤੋਂ ਨਾਰਾਜ਼ ਸਨ, ਜੋ ਕਿ ਸੱਚ ਸਾਬਤ ਹੋਇਆ ਹੈ।
ਇਸ ਬਾਰੇ ਐੱਸ.ਐੱਸ.ਪੀ. ਨੇ ਦੱਸਿਆ ਕਿ ਪੁਲਿਸ ਨੇ ਹਰਮੀਤ ਕੌਰ ਦੇ ਭਰਾ ਜਸਮੀਤ ਸਿੰਘ, 2 ਲੜਕਿਆਂ ਨੂੰ ਟੀਕਾ ਲਗਵਾਉਣ ਵਾਲੀ ਲੜਕੀ ਜਸਪ੍ਰੀਤ ਕੌਰ ਨੂੰ ਗ੍ਰਿਫਤਾਰ ਕੀਤਾ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਨ੍ਹਾਂ ਵੱਲੋਂ ਇੱਕ ਸਾਜ਼ਿਸ਼ ਰਚੀ ਗਈ ਸੀ, ਜਿਸ ਵਿਚ ਲੜਕੀ ਦੀ ਦੇਖਭਾਲ ਕਰਨ ਦਾ ਕੰਮ ਕਰਦੀ ਸੀ, ਜਿਸ ਕਾਰਨ ਉਹ ਟੀਕਾ ਲਾਉਣਾ ਜਾਣਦੀ ਸੀ।
ਇਸ ਸਾਰੀ ਘਟਨਾ ਨੂੰ ਅੰਜ਼ਾਮ ਪ੍ਰੇਮ ਵਿਆਹ ਦਾ ਬਦਲਾ ਲੈਣ ਲਈ ਦਿੱਤਾ ਗਿਆ ਸੀ। ਬੂਟਾ ਸਿੰਘ ਅਤੇ ਮਨਦੀਪ ਸਿੰਘ ਨੇ ਟੀਕੇ ਲਗਾਉਣ ਦੀ ਦਵਾਈ ਦਿੱਤੀ ਸੀ। ਬੂਟਾ ਸਿੰਘ ਪੀੜਤ ਲੜਕੀ ਦਾ ਜੀਜਾ ਲੱਗਦਾ ਹੈ ਅਤੇ ਉਨ੍ਹਾਂ ਨੇ ਇਹ ਸਾਜ਼ਿਸ਼ ਰਚੀ ਸੀ। ਜਸਪ੍ਰੀਤ ਕੌਰ ਸੰਗਰੂਰ ਦੀ ਰਹਿਣ ਵਾਲੀ ਹੈ ਅਤੇ ਉਸ ਨੇ ਪੈਸੇ ਲੈ ਕੇ ਇਹ ਕੰਮ ਕੀਤਾ ਸੀ। ਲੜਕੀ ਨੇ ਟੀਕਾ ਲਗਵਾਉਣ ਲਈ ਕਿਹਾ ਸੀ। ਜਾਂਚ ਤੋਂ ਪਤਾ ਲੱਗਾ ਕਿ ਕਿੰਨੇ ਪੈਸੇ ਲਏ ਗਏ ਸਨ ਅਤੇ ਲੜਕੀ ਜਸਪ੍ਰੀਤ ਨੂੰ ਸੰਗਰੂਰ ਅਤੇ ਬਾਕੀ ਨੂੰ ਪਟਿਆਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ।