#INDIA

Parliament ਸੁਰੱਖਿਆ ‘ਚ ਸੰਨ੍ਹ ਲਾਉਣ ਦੇ ਮਾਮਲੇ ‘ਚ 6ਵਾਂ ਮੁਲਜ਼ਮ ਗ੍ਰਿਫ਼ਤਾਰ, 7 ਦਿਨ ਦਾ ਪੁਲਿਸ ਰਿਮਾਂਡ

ਨਵੀਂ ਦਿੱਲੀ, 16 ਦਸੰਬਰ (ਪੰਜਾਬ ਮੇਲ)- ਇਥੋਂ ਦੀ ਅਦਾਲਤ ਨੇ ਸੰਸਦ ਸੁਰੱਖਿਆ ‘ਚ ਸੰਨ੍ਹ ਲਾਉਣ ਦੇ ਮਾਮਲੇ ਵਿਚ ਛੇਵੇਂ ਮੁਲਜ਼ਮ ਮਹੇਸ਼ ਕੁਮਾਵਤ ਨੂੰ 7 ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਸੰਸਦ ਸੁਰੱਖਿਆ ‘ਚ ਸੰਨ੍ਹ ਲਾਉਣ ਦੇ ਮਾਮਲੇ ਵਿਚ ਛੇਵੇਂ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ। ਅਧਿਕਾਰੀ ਨੇ ਦੱਸਿਆ ਕਿ ਮਹੇਸ਼ ਕੁਮਾਵਤ ਵੀਰਵਾਰ ਰਾਤ ਲਲਿਤ ਝਾਅ ਦੇ ਨਾਲ ਆਪਣੇ ਤੌਰ ‘ਤੇ ਪੁਲਿਸ ਸਟੇਸ਼ਨ ਆਇਆ ਸੀ ਅਤੇ ਦੋਵਾਂ ਨੂੰ ਸਪੈਸ਼ਲ ਸੈੱਲ ਦੇ ਹਵਾਲੇ ਕਰ ਦਿੱਤਾ ਗਿਆ ਸੀ। ਉਦੋਂ ਤੋਂ ਉਸ ਕੋਲੋਂ ਪੁੱਛ ਪੜਤਾਲ ਕੀਤੀ ਜਾ ਰਹੀ ਸੀ। ਕੁਮਾਵਤ ਨੂੰ ਸਬੂਤਾਂ ਨੂੰ ਨਸ਼ਟ ਕਰਨ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।