#OTHERS

Pakistan ਚੋਣ ਕਮਿਸ਼ਨ ਵੱਲੋਂ ਪੀ.ਟੀ.ਆਈ. ਨੂੰ 20 ਦਿਨਾਂ ਅੰਦਰ ਜਥੇਬੰਦਕ ਚੋਣਾਂ ਕਰਵਾਉਣ ਦੀ ਹਦਾਇਤ

ਇਸਲਾਮਾਬਾਦ, 24 ਨਵੰਬਰ (ਪੰਜਾਬ ਮੇਲ)- ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਜੇਲ੍ਹ ‘ਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੂੰ ਹੁਕਮ ਦਿੱਤਾ ਕਿ ਉਹ ਆਪਣੇ ਚੋਣ ਚਿੰਨ੍ਹਾਂ ਵਜੋਂ ‘ਬੱਲੇ’ ਨੂੰ ਬਰਕਰਾਰ ਰੱਖਣ ਲਈ 20 ਦਿਨ ਅੰਦਰ ਪਾਰਟੀ ਦੀਆਂ ਅੰਦਰੂਨੀ ਚੋਣਾਂ ਕਰਵਾਏ। ਚੋਣ ਕਮਿਸ਼ਨ ਨੇ ਕਿਹਾ ਕਿ ਪੀ.ਟੀ.ਆਈ. ਨੇ ਸੰਵਿਧਾਨ ਅਨੁਸਾਰ ਪਾਰਦਰਸ਼ੀ ਢੰਗ ਨਾਲ ਚੋਣਾਂ ਨਹੀਂ ਕਰਵਾਈਆਂ। ਕਮਿਸ਼ਨ ਨੇ ਅਗਸਤ ‘ਚ ਪੀ.ਟੀ.ਆਈ. ਨੂੰ ਚੋਣਾਂ ਕਰਵਾਉਣ ਲਈ ਆਖਰੀ ਚਿਤਾਵਨੀ ਦਿੱਤੀ ਸੀ, ਨਹੀਂ ਤਾਂ ਉਸ ਨੂੰ ਦਿੱਤਾ ਗਿਆ ਚੋਣ ਚਿੰਨ੍ਹ ਹਾਸਲ ਕਰਨ ਲਈ ਅਯੋਗ ਐਲਾਨਿਆ ਜਾ ਸਕਦਾ ਹੈ।