#AMERICA

New Jersey ‘ਚ ਪ੍ਰਾਇਮਰੀ Election ਮੁਹਿੰਮ ਦੌਰਾਨ ਸਿੱਖ ਆਗੂ ਨੇ ਚੌਥੀ ਤਿਮਾਹੀ ਦੌਰਾਨ ਜੁਟਾਇਆ 9 ਲੱਖ ਡਾਲਰ ਤੋਂ ਵਧ ਫੰਡ

ਸੈਕਰਾਮੈਂਟੋ, 7 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਨਿਊਜਰਸੀ ਦੀ 8ਵੀਂ ਕਾਂਗਰਸ ਡਿਸਟ੍ਰਿਕਟ ਸੀਟ ਤੋਂ ਡੈਮੋਕਰੈਟਿਕ ਉਮੀਦਵਾਰ ਵਜੋਂ ਪ੍ਰਾਇਮਰੀ ਚੋਣ ਲੜੇ ਰਹੇ ਸਿੱਖ ਆਗੂ ਰਵਿੰਦਰ ਸਿੰਘ ਭੱਲਾ (ਰਵੀ ਭੱਲਾ) ਨੇ ਐਲਾਨ ਕੀਤਾ ਹੈ ਕਿ ਚੌਥੀ ਤਿਮਾਹੀ ਦੌਰਾਨ ਉਸ ਨੇ ਨਿੱਜੀ ਦਾਨੀਆਂ ਤੋਂ 9,74,000 ਡਾਲਰ ਫੰਡ ਜੁਟਾਇਆ ਹੈ ਤੇ ਚੌਥੀ ਤਿਮਾਹੀ ਦੇ ਅੰਤ ਵਿਚ ਉਸ ਕੋਲ ਕੁੱਲ ਨਕਦੀ 9,14,000 ਡਾਲਰ ਦੀ ਹੈ। ਪ੍ਰਾਇਮਰੀ ਚੋਣ ਵਿਚ ਉਹ ਨਿਊਜਰਸੀ ਦੇ ਮੌਜੂਦਾ ਪ੍ਰਤੀਨਿੱਧ ਰਾਬ ਮੈਨਨਡੇਜ਼ ਜੁਨੀਅਰ ਵਿਰੁੱਧ ਚੋਣ ਮੈਦਾਨ ਵਿਚ ਹਨ। ਹੋਬੋਕਨ, ਨਿਊਜਰਸੀ ਦੇ ਮੇਅਰ ਰਵੀ ਭੱਲਾ ਜਾਣੇ ਪਛਾਣੇ ਰਾਜਸੀ ਆਗੂ ਹਨ ਤੇ ਉਹ ਮਨੁੱਖੀ ਹੱਕਾਂ ਦੇ ਅਲੰਬਰਦਾਰ ਹਨ। ਹੁਣ ਤੱਕ ਉਹ 11 ਲੱਖ ਡਾਲਰ ਫੰਡ ਜੁਟਾ ਚੁੱਕੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਮੈਨੂੰ ਇਸ ਗੱਲ ਦੀ ਤਸੱਲੀ ਹੈ ਕਿ ਮੈਨੂੰ ਆਮ ਲੋਕਾਂ ਨੇ ਫੰਡ ਦਿੱਤਾ ਹੈ, ਜਦਕਿ ਮੇਰੇ ਵਿਰੋਧੀ ਦੇ ਮਾਮਲੇ ਵਿਚ ਅਜਿਹਾ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਸਾਰਿਆਂ ਲਈ ਉੱਚ ਪੱਧਰੀ ਸਿਹਤ ਸੇਵਾਵਾਂ ਲਈ ਯਤਨ ਕਰਨਗੇ , ਵਾਤਾਵਰਣ ਤਬਦੀਲੀ ਵਿਰੁੱਧ ਜਦੋ-ਜਹਿਦ ਕਰਨਗੇ ਤੇ ਹਮੇਸ਼ਾਂ ਆਮ ਲੋਕਾਂ ਦੇ ਨਾਲ ਖੜੇ ਰਹਿਣਗੇ।