#OTHERS

Nepal ‘ਚ ਰਾਪਤੀ ਨਦੀ ‘ਚ ਬੱਸ ਡਿੱਗਣ ਕਾਰਨ 2 ਭਾਰਤੀਆਂ ਸਮੇਤ 12 ਦੀ ਮੌਤ: 22 ਜ਼ਖ਼ਮੀ

ਕਾਠਮੰਡੂ, 13 ਜਨਵਰੀ (ਪੰਜਾਬ ਮੇਲ)- ਮੱਧ ਪੱਛਮੀ ਨੇਪਾਲ ਦੇ ਡਾਂਗ ਜ਼ਿਲ੍ਹੇ ਵਿਚ ਸੜਕ ਹਾਦਸੇ ਦੌਰਾਨ ਦੋ ਭਾਰਤੀ ਨਾਗਰਿਕਾਂ ਸਮੇਤ ਘੱਟੋ-ਘੱਟ 12 ਵਿਅਕਤੀਆਂ ਦੀ ਮੌਤ ਹੋ ਗਈ ਤੇ 22 ਜ਼ਖ਼ਮੀ ਹੋ ਗਏ। ਦੇਰ ਰਾਤ ਹੋਏ ਇਸ ਹਾਦਸੇ ‘ਚ ਸਿਰਫ ਮ੍ਰਿਤਕਾਂ ਦੀ ਪਛਾਣ ਕੀਤੀ ਜਾ ਰਹੀ ਹੈ। ਬੱਸ ਬਾਂਕੇ ਦੇ ਨੇਪਾਲਗੰਜ ਤੋਂ ਕਾਠਮੰਡੂ ਜਾ ਰਹੀ ਸੀ ਪਰ ਇਹ ਪੁਲ ਤੋਂ ਉਲਟ ਗਈ ਅਤੇ ਰਾਪਤੀ ਨਦੀ ਵਿਚ ਜਾ ਡਿੱਗੀ। ਅੱਠ ਮ੍ਰਿਤਕ ਯਾਤਰੀਆਂ ਦੀ ਪਛਾਣ ਹੋਈ ਹੈ, ਜਿਨ੍ਹਾਂ ਵਿਚ ਦੋ ਭਾਰਤੀ ਸ਼ਾਮਲ ਹਨ। ਏਰੀਆ ਪੁਲਿਸ ਦਫਤਰ, ਭਲੂਬੰਗ ਨੇ ਏਐਨਆਈ ਨੂੰ ਫ਼ੋਨ ‘ਤੇ ਪੁਸ਼ਟੀ ਕੀਤੀ। ਪੁਲਿਸ ਮੁਤਾਬਕ ਬੱਸ ਹਾਦਸੇ ਵਿਚ 22 ਹੋਰ ਸਵਾਰੀਆਂ ਜ਼ਖ਼ਮੀ ਹੋ ਗਈਆਂ ਹਨ। ਮ੍ਰਿਤਕ ਭਾਰਤੀਆਂ ਦੀ ਪਛਾਣ ਬਿਹਾਰ ਦੇ ਯੋਗੇਂਦਰ ਰਾਮ (67) ਅਤੇ ਉੱਤਰ ਪ੍ਰਦੇਸ਼ ਦੇ ਮੁਨੀ (31) ਵਜੋਂ ਹੋਈ ਹੈ।