#Cricket #OTHERS #SPORTS

Nepal ਕ੍ਰਿਕਟ ਸੰਘ ਵੱਲੋਂ Cricketer ਸੰਦੀਪ ਲਾਮੀਚਾਨੇ ਬਲਾਤਕਾਰ ਦੇ ਮਾਮਲੇ ‘ਚ ਦੋਸ਼ੀ ਕਰਾਰ ਦਿੱਤੇ ਜਾਣ ਬਾਅਦ ਮੁਅੱਤਲ

ਕਾਠਮੰਡੂ, 11 ਜਨਵਰੀ (ਪੰਜਾਬ ਮੇਲ)- ਨੇਪਾਲ ਦੇ ਸਪਿੰਨਰ ਸੰਦੀਪ ਲਾਮੀਚਾਨੇ ਨੂੰ 18 ਸਾਲਾ ਲੜਕੀ ਨਾਲ ਬਲਾਤਕਾਰ ਕਰਨ ਦੇ ਮਾਮਲੇ ਵਿਚ ਅੱਠ ਸਾਲ ਦੀ ਸਜ਼ਾ ਸੁਣਾਏ ਜਾਣ ਤੋਂ ਬਾਅਦ ਅੱਜ ਦੇਸ਼ ਦੇ ਕ੍ਰਿਕਟ ਸੰਘ ਨੇ ਮੁਅੱਤਲ ਕਰ ਦਿੱਤਾ। ਕਾਠਮੰਡੂ ਜ਼ਿਲ੍ਹਾ ਅਦਾਲਤ ਨੇ ਬੁੱਧਵਾਰ ਨੂੰ ਸਜ਼ਾ ਸੁਣਾਈ ਤੇ ਨੇਪਾਲ ਕ੍ਰਿਕਟ ਸੰਘ ਨੇ ਇਕ ਦਿਨ ਬਾਅਦ ਫੈਸਲਾ ਸੁਣਾਇਆ। ਇਸ ਵਿਚ ਕਿਹਾ ਗਿਆ ਹੈ, ‘ਅਸੀਂ ਤੁਹਾਨੂੰ ਸੂਚਿਤ ਕਰਦੇ ਹਾਂ ਕਿ ਸੰਦੀਪ ਲਾਮੀਚਾਨੇ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਉਸ ਨੂੰ ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਕ੍ਰਿਕਟ ਗਤੀਵਿਧੀਆਂ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ।’