#INDIA

Mumbai ਹਵਾਈ ਅੱਡੇ ‘ਤੇ ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ ਬਜ਼ੁਰਗ ਦੀ ਡਿੱਗਣ ਕਾਰਨ ਮੌਤ

-ਵ੍ਹੀਲਚੇਅਰ ਦੀ ਲੰਮੀ ਉਡੀਕ ਤੋਂ ਬਾਅਦ ਬਜ਼ੁਰਗ ਨੇ ਕੀਤਾ ਸੀ ਤੁਰਨ ਦਾ ਫੈਸਲਾ
ਮੁੰਬਈ, 16 ਫਰਵਰੀ (ਪੰਜਾਬ ਮੇਲ)- ਏਅਰ ਇੰਡੀਆ ਦੇ ਇਕ ਬਜ਼ੁਰਗ ਯਾਤਰੀ ਨੇ ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ ਮੁੰਬਈ ਹਵਾਈ ਅੱਡੇ ‘ਤੇ ਵ੍ਹੀਲਚੇਅਰ ਲਈ ਬੇਨਤੀ ਕੀਤੀ ਪਰ ਵ੍ਹੀਲਚੇਅਰ ਦੀ ਲੰਮੀ ਉਡੀਕ ਮਗਰੋਂ ਉਸ ਨੇ ਤੁਰਨ ਦਾ ਫੈਸਲਾ ਕਰ ਲਿਆ, ਜਿਸ ਮਗਰੋਂ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਇਹ ਘਟਨਾ 12 ਫਰਵਰੀ ਨੂੰ ਨਿਊਯਾਰਕ ਤੋਂ ਏਅਰ ਇੰਡੀਆ ਦੀ ਫਲਾਈਟ ‘ਚ ਯਾਤਰੀ ਦੇ ਉਤਰਨ ਤੋਂ ਬਾਅਦ ਹਵਾਈ ਅੱਡੇ ‘ਤੇ ਵਾਪਰੀ। ਏਅਰਲਾਈਨ ਦੇ ਬੁਲਾਰੇ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਯਾਤਰੀ ਦੀ ਉਮਰ 80 ਸਾਲ ਤੋਂ ਵੱਧ ਸੀ। ਏਅਰਲਾਈਨ ਨੇ ਕਿਹਾ ਕਿ ਮੰਦਭਾਗੀ ਘਟਨਾ ਵਿਚ ਬਜ਼ੁਰਗ ਦੀ ਮੌਤ ਹੋਈ ਹੈ।