#OTHERS

Maldives ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਭਾਰਤ ਪ੍ਰਤੀਬੱਧ

ਮਾਲੇ, 30 ਜਨਵਰੀ (ਪੰਜਾਬ ਮੇਲ)- ਭਾਰਤ ਨੇ ਕਿਹਾ ਕਿ ਉਹ ਮਾਲੇ ਤੋਂ ਤਿਲਾਫੁਸ਼ੀ ਲਿੰਕ ਪ੍ਰਾਜੈਕਟ ਦਾ ਕੰਮ ਜਲਦੀ ਮੁਕੰਮਲ ਕਰਨ ਲਈ ਮਾਲਦੀਵ ਸਰਕਾਰ ਨਾਲ ਮਿਲ ਕੇ ਕੰਮ ਕਰਨ ਲਈ ਪ੍ਰਤੀਬੱਧ ਹੈ। ਪ੍ਰਾਜੈਕਟ ਦਾ ਮਕਸਦ ਮਾਲਦੀਵ ਦੇ ਸ਼ਹਿਰ ਮਾਲੇ ਅਤੇ ਦੱਖਣੀ ਭਾਰਤ ਦੇ ਸਮੁੰਦਰ ‘ਚ ਸਥਿਤ ਟਾਪੂ ਤਿਲਾਫੁਸ਼ੀ ਦਰਮਿਆਨ ਸਿੱਧਾ ਸੰਪਕਰ ਸਥਾਪਤ ਕਰਨਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਲੈ ਕੇ ਇੱਥੇ ਇੱਕ ਮੀਟਿੰਗ ਹੋਈ ਹੈ। ਮਾਲਦੀਵ ਸਰਕਾਰ ਨੇ ਮੀਟਿੰਗ ਦੀਆਂ ਤਸਵੀਰਾਂ ‘ਐਕਸ’ ‘ਤੇ ਸਾਂਝੀਆਂ ਕਰਦਿਆਂ ਲਿਖਿਆ, ‘ਮਾਲੇ ਤੇ ਤਿਲਾਫੁਸ਼ੀ ਦਰਮਿਆਨ ਸੰਪਰਕ ਸਥਾਪਤ ਕਰਨ ਸਬੰਧੀ ਪ੍ਰਾਜੈਕਟ ਨੂੰ ਲੈ ਕੇ ਜੁਆਇੰਟ ਮੋਨੀਟਰਿੰਗ ਕਮੇਟੀ ਦੀ 10ਵੀਂ ਮੀਟਿੰਗ ਇੱਥੇ ਹੋਈ ਹੈ।’ ਇਹ ਮੀਟਿੰਗ ਮਾਲਦੀਵ ਦੇ ਮੰਤਰੀ ਅਬਦੁੱਲ੍ਹਾ ਮੁੱਤਾਲਿਬ ਤੇ ਭਾਰਤੀ ਹਾਈ ਕਮਿਸ਼ਨਰ ਮੁਨੂ ਮਹਾਵਰ ਦੀ ਪ੍ਰਧਾਨਗੀ ਹੇਠ ਹੋਈ।