#AMERICA

Los Angeles ਕਾਊਂਟੀ ਦੇ ਵਸਨੀਕਾਂ ਲਈ ਸਾਲ ਭਰ ਲਈ ਜਮਾਂ ਹੋਇਆ ਪੀਣ ਤੇ ਨਹਾਉਣ ਲਈ ਬਾਰਿਸ਼ ਦਾ ਪਾਣੀ

ਸੈਕਰਾਮੈਂਟੋ, 9 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਕੈਲੀਫੋਰਨੀਆ ਸਮੇਤ ਅਮਰੀਕਾ ਦੇ ਦੂਸਰੇ ਰਾਜਾਂ ਵਿਚ ਪਈ ਭਾਰੀ ਬਾਰਿਸ਼ ਤੇ ਆਏ ਤੂਫਾਨ ਨੇ ਜਿਥੇ ਲੋਕਾਂ ਲਈ ਮੁਸ਼ਕਿਲਾਂ ਪੈਦਾ ਕੀਤੀਆਂ ਹਨ, ਉਥੇ ਬਾਰਿਸ਼ ਰਾਹਤ ਵੀ ਲੈ ਕੇ ਆਈ ਹੈ। ਜਨਤਕ ਸੂਚਨਾ ਅਫਸਰ ਲਿਜ਼ ਵਾਜ਼ਕੂਏਜ਼ ਨੇ ਜਾਰੀ ਇਕ ਬਿਆਨ ਵਿਚ ਕਿਹਾ ਹੈ ਕਿ ਲਾਸ ਏਂਜਲਸ ਕਾਊਂਟੀ ਪਬਲਿਕ ਵਰਕਸ ਨੇ 27 ਅਰਬ ਗੈਲਨ ਪਾਣੀ ਜਮਾਂ ਕੀਤਾ ਹੈ, ਜੋ ਸਥਾਨਕ 65600 ਵਾਸੀਆਂ ਦੀਆਂ ਸਾਲ ਭਰ ਲਈ ਜ਼ਰੂਰਤਾਂ ਪੂਰੀਆਂ ਕਰੇਗਾ। ਇਹ ਪਾਣੀ ਪੀਣ ਤੇ ਨਹਾਉਣ ਲਈ ਵਰਤਿਆ ਜਾਵੇਗਾ। ਇਥੇ ਜ਼ਿਕਰਯੋਗ ਹੈ ਕਿ ਦੱਖਣੀ ਕੈਲੀਫੋਰਨੀਆ ਵਿਚ ਪਾਣੀ ਸੰਭਾਲ ਕੇ ਰੱਖਣ ਦੀ ਸਹੂਲਤ 15000 ਏਕੜ ਵਿਚ ਫੈਲੀ ਹੋਈ ਹੈ। ਇਥੋਂ 26 ਏਜੰਸੀਆਂ ਮੋਟੇ ਤੌਰ ‘ਤੇ 6 ਕਾਊਂਟੀਆਂ ਦੇ 1.9 ਕਰੋੜ ਲੋਕਾਂ ਨੂੰ ਪਾਣੀ ਮੁਹੱਈਆ ਕਰਵਾਉਂਦੀਆਂ ਹਨ।