#EUROPE

Japan ‘ਚ ਦੋ ਯਾਤਰੀ ਜਹਾਜ਼ ਟਕਰਾਏ; ਟਲਿਆ ਵੱਡਾ ਹਾਦਸਾ

-289 ਯਾਤਰੀ ਸਨ ਸਵਾਰ
ਟੋਕੀਓ, 17 ਜਨਵਰੀ (ਪੰਜਾਬ ਮੇਲ)- ਜਾਪਾਨ ਦੇ ਹੋਕਾਈਡੋ ‘ਚ ਦੋ ਯਾਤਰੀ ਜਹਾਜ਼ਾਂ ਵਿਚਾਲੇ ਟੱਕਰ ਹੋ ਗਈ। ਇਹ ਟੱਕਰ ਕੈਥੇ ਪੈਸੀਫਿਕ ਏਅਰਵੇਜ਼ ਅਤੇ ਕੋਰੀਅਨ ਏਅਰਲਾਈਨਜ਼ ਦੇ ਜਹਾਜ਼ਾਂ ਵਿਚਕਾਰ ਹੋਈ। ਇਹ ਹਾਦਸਾ ਉਦੋਂ ਵਾਪਰਿਆ ਜਦੋਂ ਦੋਵੇਂ ਜਹਾਜ਼ ਜ਼ਮੀਨ ‘ਤੇ ਸਨ। ਪਰ ਖੁਸ਼ਕਿਸਮਤੀ ਨਾਲ ਇਸ ਘਟਨਾ ਵਿਚ ਕੋਈ ਵੀ ਜ਼ਖਮੀ ਨਹੀਂ ਹੋਇਆ। ਜਾਪਾਨ ਦੀ ਏਅਰਲਾਈਨ ਕੈਥੇ ਪੈਸੀਫਿਕ ਨੇ ਕਿਹਾ ਕਿ ਉਸ ਦਾ ਇਕ ਜਹਾਜ਼ ਜਾਪਾਨ ਹਵਾਈ ਅੱਡੇ ‘ਤੇ ਕੋਰੀਆਈ ਏਅਰਲਾਈਨਜ਼ ਦੇ ਜਹਾਜ਼ ਨਾਲ ਟਕਰਾ ਗਿਆ।
ਕੈਥੇ ਪੈਸੀਫਿਕ ਨੇ ਇਕ ਬਿਆਨ ਵਿਚ ਕਿਹਾ ਕਿ ਕੈਥੇ ਪੈਸੀਫਿਕ ਨੇ ਪੁਸ਼ਟੀ ਕੀਤੀ ਹੈ ਕਿ ਇਹ ਘਟਨਾ ਸਪੋਰੋ ਦੇ ਨਿਊ ਚਿਟੋਜ਼ ਹਵਾਈ ਅੱਡੇ ‘ਤੇ ਖੜ੍ਹੇ ਕੈਥੇ ਪੈਸੀਫਿਕ ਜਹਾਜ਼ ਨਾਲ ਵਾਪਰੀ। ਸਾਡਾ ਜਹਾਜ਼ ਉੱਥੇ ਮੌਜੂਦ ਕੋਰੀਅਨ ਏਅਰ ਏ330 ਜਹਾਜ਼ ਨਾਲ ਟਕਰਾ ਗਿਆ। ਇਹ ਖੁਸ਼ਕਿਸਮਤੀ ਹੈ ਕਿ ਸਾਡੇ ਜਹਾਜ਼ ਵਿਚ ਕੋਈ ਯਾਤਰੀ ਨਹੀਂ ਸੀ। ਪਰ ਇਸ ਘਟਨਾ ਦੇ ਸਮੇਂ ਕੋਰੀਅਨ ਏਅਰਲਾਈਨਜ਼ ਦੇ ਜਹਾਜ਼ ਵਿਚ 289 ਯਾਤਰੀ ਮੌਜੂਦ ਸਨ।
ਇਕ ਅਧਿਕਾਰੀ ਨੇ ਦੱਸਿਆ ਕਿ ਜਾਪਾਨ ਦੇ ਹੋਕਾਈਡੋ ‘ਚ ਨਿਊ ਚਿਟੋਸ ਹਵਾਈ ਅੱਡੇ ‘ਤੇ ਕੈਥੇ ਪੈਸੀਫਿਕ ਏਅਰਵੇਜ਼ ਅਤੇ ਕੋਰੀਆਈ ਏਅਰਲਾਈਨਜ਼ ਦੇ ਜਹਾਜ਼ਾਂ ਦੇ ਖੰਭ ਇਕ-ਦੂਜੇ ਨਾਲ ਟਕਰਾ ਗਏ। ਇਸ ਹਾਦਸੇ ਦਾ ਕਾਰਨ ਏਅਰਪੋਰਟ ਦੇ ਰਨਵੇ ‘ਤੇ ਜਮ੍ਹਾ ਬਰਫ ਮੰਨਿਆ ਜਾ ਰਿਹਾ ਹੈ।