#SPORTS

IPL 2025 : ਕੰਮ ਨਾ ਆਈ ਰਿਆਨ ਪਰਾਗ ਦੀ ਤੂਫਾਨੀ ਪਾਰੀ , ਕੋਲਕਾਤਾ ਨੇ ਰਾਜਸਥਾਨ ਨੂੰ 1 ਦੌੜ ਨਾਲ ਹਰਾਇਆ

ਕੋਲਕਾਤਾ, 4 ਮਈ – (ਪੰਜਾਬ ਮੇਲ)- ਕੋਲਕਾਤਾ ਨਾਈਟ ਰਾਈਡਰਜ਼ ਅਤੇ ਰਾਜਸਥਾਨ ਰਾਇਲਜ਼ ਵਿਚਕਾਰ ਆਈਪੀਐਲ 2025 ਦਾ 53ਵਾਂ ਮੈਚ ਅੱਜ ਈਡਨ ਗਾਰਡਨ, ਕੋਲਕਾਤਾ ਵਿਖੇ ਖੇਡਿਆ ਗਿਆ। ਮੈਚ ‘ਚ ਕੋਲਕਾਤਾ ਨੇ ਰਾਜਸਥਾਨ ਨੂੰ 1 ਦੌੜ ਨਾਲ ਹਰਾਇਆ। ਕੋਲਕਾਤਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਨ ਆਈ ਕੋਲਕਾਤਾ ਨੇ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 206 ਦੌੜਾਂ ਬਣਾਈਆਂ ਤੇ ਰਾਜਸਥਾਨ ਨੂੰ ਜਿੱਤ ਲਈ 207 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਰਾਜਸਥਾਨ ਦੀ ਟੀਮ 20 ਓਵਰਾਂ ‘ਚ 8 ਵਿਕਟਾਂ ਗੁਆ ਕੇ 205 ਦੌੜਾਂ ਬਣਾ ਸਕੀ ਤੇ 1 ਦੌੜ ਨਾਲ ਮੈਚ ਹਾਰ ਗਈ। ਰਾਜਸਥਾਨ ਲਈ ਕਪਤਾਨ ਰਿਆਨ ਪਰਾਗ ਨੇ 95 ਦੌੜਾਂ, ਯਸ਼ਸਵੀ ਜਾਇਸਵਾਲ ਨੇ 34 ਦੌੜਾਂ, ਸ਼ਿਮਰੋਨ ਹੇਟਮਾਇਰ ਨੇ 29 ਦੌੜਾਂ ਤੇ ਸ਼ੁਭਮ ਦੂਬੇ ਨੇ 25 ਦੌੜਾਂ ਬਣਾਈਆਂ। ਕੋਲਕਾਤਾ ਲਈ ਵੈਭਵ ਅਰੋੜਾ ਨੇ 1, ਮੋਈਨ ਅਲੀ ਨੇ 2, ਹਰਸ਼ਿਤ ਰਾਣਾ ਨੇ 2 ਤੇ ਵਰੁਣ ਚੱਕਰਵਰਤੀ ਨੇ 2 ਵਿਕਟਾਂ ਲਈਆਂ।