#SPORTS

IPL: ਚੇਨੱਈ ਨੇ ਮੁੰਬਈ ਨੂੰ ਹਰਾਇਆ

ਮੁੰਬਈ: ਚੇਨੱਈ ਸੁਪਰ ਕਿੰਗਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ਵਿੱਚ ਮੁੰਬਈ ਇੰਡੀਅਨਜ਼ ਨੂੰ 20 ਦੌੜਾਂ ਨਾਲ ਹਰਾ ਦਿੱਤਾ। ਰੋਹਿਤ ਸ਼ਰਮਾ ਦੀਆਂ ਨਾਬਾਦ 105 ਦੌੜਾਂ ਦੇ ਬਾਵਜੂਦ ਮੁੰਬਈ ਦੀ ਟੀਮ ਚੇਨੱਈ ਵੱਲੋਂ ਦਿੱਤਾ 207 ਦੌੜਾਂ ਦਾ ਟੀਚਾ ਪੂਰਾ ਨਹੀਂ ਕਰ ਸਕੀ। ਮੇਜ਼ਬਾਨ ਟੀਮ ਛੇ ਵਿਕਟਾਂ ਦੇ ਨੁਕਸਾਨ ’ਤੇ 186 ਦੌੜਾਂ ਹੀ ਬਣਾ ਸਕੀ। ਇਸ ਤੋਂ ਪਹਿਲਾਂ ਕਪਤਾਨ ਰੁਤੂਰਾਜ ਗਾਇਕਵਾੜ ਅਤੇ ਸ਼ਿਵਮ ਦੂਬੇ ਦੇ ਨੀਮ ਸੈਂਕੜਿਆਂ ਦੀ ਮਦਦ ਨਾਲ ਚੇਨੱਈ ਨੇ ਚਾਰ ਵਿਕਟਾਂ ’ਤੇ 206 ਦੌੜਾਂ ਬਣਾਈਆਂ।