ਰਾਏਪੁਰ, 1 ਦਸੰਬਰ (ਪੰਜਾਬ ਮੇਲ)- ਅੱਜ ਛੱਤੀਸਗੜ੍ਹ ਦੇ ਰਾਏਪੁਰ ਕ੍ਰਿਕਟ ਸਟੇਡੀਅਮ ‘ਚ ਭਾਰਤ ਤੇ ਆਸਟ੍ਰੇਲੀਆ ਵਿਚਾਲੇ 5 ਟੀ-20 ਮੈਚਾਂ ਦੀ ਲੜੀ ਦਾ ਚੌਥਾ ਮੈਚ ਖੇਡਿਆ ਜਾਵੇਗਾ। ਆਸਟ੍ਰੇਲੀਆ ਦੇ ਧਮਾਕੇਦਾਰ ਬੱਲੇਬਾਜ਼ ਗਲੇਨ ਮੈਕਸਵੈੱਲ ਦੀ ਗੈਰ-ਮੌਜੂਦਗੀ ਦਾ ਫਾਇਦਾ ਉਠਾਉਂਦੇ ਹੋਏ ਭਾਰਤੀ ਨੌਜਵਾਨ ਗੇਂਦਬਾਜ਼ ਡੈੱਥ ਓਵਰਾਂ ’ਚ ਬਿਹਤਰ ਪ੍ਰਦਰਸ਼ਨ ਦੀ ਕੋਸ਼ਿਸ਼ ਕਰਨਗੇ। ਤੀਜੇ ਮੈਚ ’ਚ ਭਾਰਤੀ ਗੇਂਦਬਾਜ਼ਾਂ ਨੇ ਆਖਰੀ 2 ਓਵਰਾਂ ’ਚ 43 ਦਿੱਤੀਆਂ ਸਨ। ਦੀਪਕ ਚਾਹਰ ਦੀ ਟੀਮ ’ਚ ਵਾਪਸੀ ਹੋਈ ਹੈ ਅਤੇ ਉਹ ਨਵੀਂ ਗੇਂਦ ਨਾਲ ਬਿਹਤਰ ਸਾਬਿਤ ਹੋ ਸਕਦਾ ਹੈ।
ਉਥੇ ਇਕ ਮੈਚ ਦੀ ਬ੍ਰੇਕ ਤੋਂ ਬਾਅਦ ਡੈੱਥ ਓਵਰਾਂ ਦਾ ਮਾਹਿਰ ਮੁਕੇਸ਼ ਕੁਮਾਰ ਵੀ ਟੀਮ ’ਚ ਪਰਤਿਆ ਹੈ। ਪ੍ਰਸਿੱਧ ਅਤੇ ਆਵੇਸ਼ ਖਾਨ ਕੋਲ ਵਿਭਿੰਨਤਾ ਅਤੇ ਨਵੀਨਤਾ ਦੀ ਕਮੀ ਦਿਸੀ। ਦੋਵਾਂ ਨੇ 130 ਜਾਂ 140 ਦੀ ਰਫਤਾਰ ਨਾਲ ਗੇਂਦਬਾਜ਼ੀ ਕੀਤੀ ਪਰ ਗੇਂਦ ਦੀ ਲੈਂਥ ’ਚ ਵਿਭਿੰਨਤਾ ਨਹੀਂ ਲਿਆ ਸਕੇ, ਜਿਸ ਨਾਲ ਬੱਲੇਬਾਜ਼ਾਂ ਲਈ ਉਨ੍ਹਾਂ ਦੀ ਗੇਂਦਬਾਜ਼ੀ ਨੂੰ ਜੱਜ ਕਰਨਾ ਆਸਾਨ ਹੋ ਗਿਆ। ਇਸ ਤੋਂ ਇਲਾਵਾ ਦੋਵੇਂ ਗੇਂਦਬਾਜ਼ ਪ੍ਰਭਾਵਸ਼ਾਲੀ ਯਾਰਕਰ ਪਾਉਣ ’ਚ ਵੀ ਨਾਕਾਮ ਰਹੇ।
ਬੱਲੇਬਾਜ਼ੀ ’ਚ ਸ਼੍ਰੇਅਸ ਅਈਅਰ ਦੀ ਵਾਪਸੀ ਕਾਫ਼ੀ ਮਹੱਤਵਪੂਰਨ ਹੈ, ਜਿਸ ਕਾਰਨ ਤਿਲਕ ਵਰਮਾ ਨੂੰ ਬਾਹਰ ਬੈਠਣਾ ਪੈ ਸਕਦਾ ਹੈ ਕਿਉਂਕਿ ਯਸ਼ਸਵੀ ਜਾਇਸਵਾਲ, ਰਿਤੂਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ ਅਤੇ ਫਿਨਿਸ਼ਰ ਰਿੰਕੂ ਸਿੰਘ ਦੀ ਚੋਣ ਤਾਂ ਤੈਅ ਹੈ