#SPORTS

INDvsAUS-ਅਈਅਰ ਦੀ ਹੋਵੇਗੀ ਵਾਪਸੀ, ਭਾਰਤੀ ਟੀਮ ਕੋਲ ਲੜੀ ਜਿੱਤਣ ਦਾ ਸੁਨਹਿਰੀ ਮੌਕਾ

ਉਥੇ ਇਕ ਮੈਚ ਦੀ ਬ੍ਰੇਕ ਤੋਂ ਬਾਅਦ ਡੈੱਥ ਓਵਰਾਂ ਦਾ ਮਾਹਿਰ ਮੁਕੇਸ਼ ਕੁਮਾਰ ਵੀ ਟੀਮ ’ਚ ਪਰਤਿਆ ਹੈ। ਪ੍ਰਸਿੱਧ ਅਤੇ ਆਵੇਸ਼ ਖਾਨ ਕੋਲ ਵਿਭਿੰਨਤਾ ਅਤੇ ਨਵੀਨਤਾ ਦੀ ਕਮੀ ਦਿਸੀ। ਦੋਵਾਂ ਨੇ 130 ਜਾਂ 140 ਦੀ ਰਫਤਾਰ ਨਾਲ ਗੇਂਦਬਾਜ਼ੀ ਕੀਤੀ ਪਰ ਗੇਂਦ ਦੀ ਲੈਂਥ ’ਚ ਵਿਭਿੰਨਤਾ ਨਹੀਂ ਲਿਆ ਸਕੇ, ਜਿਸ ਨਾਲ ਬੱਲੇਬਾਜ਼ਾਂ ਲਈ ਉਨ੍ਹਾਂ ਦੀ ਗੇਂਦਬਾਜ਼ੀ ਨੂੰ ਜੱਜ ਕਰਨਾ ਆਸਾਨ ਹੋ ਗਿਆ। ਇਸ ਤੋਂ ਇਲਾਵਾ ਦੋਵੇਂ ਗੇਂਦਬਾਜ਼ ਪ੍ਰਭਾਵਸ਼ਾਲੀ ਯਾਰਕਰ ਪਾਉਣ ’ਚ ਵੀ ਨਾਕਾਮ ਰਹੇ।

ਬੱਲੇਬਾਜ਼ੀ ’ਚ ਸ਼੍ਰੇਅਸ ਅਈਅਰ ਦੀ ਵਾਪਸੀ ਕਾਫ਼ੀ ਮਹੱਤਵਪੂਰਨ ਹੈ, ਜਿਸ ਕਾਰਨ ਤਿਲਕ ਵਰਮਾ ਨੂੰ ਬਾਹਰ ਬੈਠਣਾ ਪੈ ਸਕਦਾ ਹੈ ਕਿਉਂਕਿ ਯਸ਼ਸਵੀ ਜਾਇਸਵਾਲ, ਰਿਤੂਰਾਜ ਗਾਇਕਵਾੜ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ ਅਤੇ ਫਿਨਿਸ਼ਰ ਰਿੰਕੂ ਸਿੰਘ ਦੀ ਚੋਣ ਤਾਂ ਤੈਅ ਹੈ