#INDIA

INDIGO ਦੇ ਜਹਾਜ਼ ‘ਚ ਮੁਸਾਫ਼ਿਰ ਦੇ ਸੈਂਡਵਿਚ ‘ਚੋਂ ਨਿਕਲਿਆ ਜ਼ਿੰਦਾ ਕੀੜਾ

ਨਵੀਂ ਦਿੱਲੀ, 30 ਦਸੰਬਰ (ਪੰਜਾਬ ਮੇਲ)- ਔਰਤ ਨੇ ਸੋਸ਼ਲ ਮੀਡੀਆ ‘ਤੇ ਇੰਡੀਗੋ ਜਹਾਜ਼ ਦੀ ਯਾਤਰਾ ਦੌਰਾਨ ਕਥਿਤ ਗੈਰਮਿਆਰੀ ਖਾਣੇ ਕਾਰਨ ਕੰਪਨੀ ਦੀ ਆਲੋਚਨਾ ਕੀਤੀ ਹੈ। ਡਾਇਟੀਸ਼ੀਅਨ ਦਿੱਲੀ ਵਾਸੀ ਖੁਸ਼ਬੂ ਗੁਪਤਾ ਨੇ ਇੰਸਟਾਗ੍ਰਾਮ ਵੀਡੀਓ ਪੋਸਟ ਕੀਤੀ, ਜਿਸ ਵਿਚ 29 ਦਸੰਬਰ ਦੀ ਸਵੇਰ ਨੂੰ ਦਿੱਲੀ ਤੋਂ ਮੁੰਬਈ ਜਾਣ ਵਾਲੀ ਆਪਣੀ ਇੰਡੀਗੋ ਦੀ ਉਡਾਣ ਦੌਰਾਨ ਖਰੀਦੇ ਸ਼ਾਕਾਹਾਰੀ ਸੈਂਡਵਿਚ ਵਿਚ ਜ਼ਿੰਦਾ ਕੀੜਾ ਮਿਲਿਆ ਨਜ਼ਰ ਆ ਰਿਹਾ ਹੈ। ਜਦੋਂ ਗੁਪਤਾ ਨੇ ਇੰਡੀਗੋ ਫਲਾਈਟ ਅਟੈਂਡੈਂਟ ਨੂੰ ਕੀੜੇ ਬਾਰੇ ਜਾਣਕਾਰੀ ਦਿੱਤੀ, ਤਾਂ ਉਸ ਦਾ ਕਥਿਤ ਰੁੱਖਾ ਜਿਹਾ ਜੁਆਬ ਹੋਰ ਵੀ ਤਕਲੀਫਦੇਹ ਸੀ। ਕੰਪਨੀ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਤੇ ਇਸ ਘਟਨਾ ਲਈ ਮੁਆਫ਼ੀ ਮੰਗਦੀ ਹੈ।