ਨਿਊਯਾਰਕ, 26 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)- ਬੀਤੇ ਦਿਨੀਂ ਭਾਰਤੀ ਮੂਲ ਦੇ ਸਟੈਂਡਅੱਪ ਕਾਮੇਡੀਅਨ ਨੀਲ ਨੰਦਾ ਦਾ ਸਿਰਫ਼ 32 ਸਾਲ ਦੀ ਹੀ ਉਮਰ ਵਿਚ ਦਿਹਾਂਤ ਹੋ ਗਿਆ। ਨਾਮਵਰ ਕਾਮੇਡੀਅਨ ਨੀਲ ਨੰਦਾ ਦੇ ਮੈਨੇਜਰ ਗ੍ਰੇਗ ਵੇਇਸ ਨੇ ਇਸ ਦੀ ਜਾਣਕਾਰੀ ਦਿੱਤੀ। ਸਟੈਂਡਅੱਪ ਕਾਮੇਡੀਅਨ ਨੀਲ ਨੰਦਾ ਦੀ ਮੌਤ ਦਾ ਕਾਰਨ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ। ਨੀਲ ਨੰਦਾ ‘ਜਿੰਮੀ ਕਿਮਲ ਲਾਈਵ’ ਅਤੇ ‘ਕਾਮੇਡੀ ਸੈਂਟਰਲ’ ਲਈ ਅਮਰੀਕਾ ਵਿਚ ਕਾਫੀ ਮਸ਼ਹੂਰ ਸੀ। ਨੀਲ ਨੂੰ ਬਚਪਨ ਤੋਂ ਹੀ ਕਾਮੇਡੀ ਦਾ ਸ਼ੌਕ ਸੀ ਅਤੇ ਉਸ ਦਾ ਜਨਮ ਅਮਰੀਕਾ ਦੇ ਸ਼ਹਿਰ ਅਟਲਾਂਟਾ ਵਿਖੇ ਭਾਰਤੀ ਪਰਿਵਾਰ ‘ਚ ਹੋਇਆ ਸੀ।
ਨੀਲ ਨੰਦਾ ਲਾਸ ਏਂਜਲਸ (ਕੈਲੀਫੋਰਨੀਆ) ਵਿਚ ਰਹਿੰਦਾ ਸੀ ਅਤੇ ਉਸ ਨੂੰ ਬਚਪਨ ਤੋਂ ਹੀ ਕਾਮੇਡੀ ਦਾ ਸ਼ੌਕ ਸੀ ਅਤੇ ਜਦੋਂ ਉਹ ਵੱਡਾ ਹੋਇਆ, ਤਾਂ ਉਸ ਨੇ ਕਾਮੇਡੀ ਨੂੰ ਅਮਰੀਕਾ ਵਿਚ ਆਪਣਾ ਕਿੱਤਾ ਬਣਾ ਲਿਆ। ਨੀਲ ਦੇ ਮੈਨੇਜਰ, ਗ੍ਰੇਗ ਵੇਇਸ ਨੇ ਕਿਹਾ ਕਿ ਉਹ ”ਇਹ ਘੋਸ਼ਣਾ ਕਰਦੇ ਹੋਏ ਬਹੁਤ ਦੁਖੀ ਹੈ।” ਨੀਲ ਨੰਦਾ ਦਾ ਬਹੁਤ ਹੀ ਛੋਟੀ ਉਮਰ (32) ਸਾਲ ਦੀ ਉਮਰ ਵਿਚ ਦਿਹਾਂਤ ਹੋ ਗਿਆ ਹੈ। ਉਸ ਦੇ ਮੈਨੇਜਰ ਗ੍ਰੇਗ ਨੇ ਵੀ ਉਸਨੂੰ ਇੱਕ ਮਹਾਨ ਕਾਮੇਡੀਅਨ ਅਤੇ ਇੱਕ ਸ਼ਾਨਦਾਰ ਅਤੇ ਸਾਊ ਵਿਅਕਤੀ ਦੱਸਿਆ।