#INDIA

Indian ਜਲ ਸੈਨਾ ਜਹਾਜ਼ ਨੂੰ ਅਗਵਾ ਦੀ ਕੋਸ਼ਿਸ਼ ਕਰਨ ਵਾਲੇ ਸਮੁੰਦਰੀ ਡਾਕੂਆਂ ਦੀ ਕਰ ਰਹੀ ਹੈ ਤਲਾਸ਼

ਨਵੀਂ ਦਿੱਲੀ, 6 ਜਨਵਰੀ (ਪੰਜਾਬ ਮੇਲ)- ਭਾਰਤੀ ਜਲ ਸੈਨਾ ਵਪਾਰਕ ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਨ ਵਾਲੇ ਸਮੁੰਦਰੀ ਡਾਕੂਆਂ ਦਾ ਪਤਾ ਲਗਾਉਣ ਲਈ ਉੱਤਰੀ ਅਰਬ ਸਾਗਰ ਵਿੱਚ ਸ਼ੱਕੀ ਜਹਾਜ਼ਾਂ ਦੀ ਤਲਾਸ਼ ਕਰ ਰਹੀ ਹੈ। ਜਲ ਸੈਨਾ ਨੇ ਲਾਇਬੇਰੀਆ ਦੇ ਝੰਡੇ ਵਾਲੇ ਜਹਾਜ਼ ‘ਐੱਮ.ਵੀ. ਲੀਲਾ’ ਨੋਰਫੋਕ ਨੂੰ ਅਗਵਾ ਦੀ ਕੋਸ਼ਿਸ਼ ਨਾਕਾਮ ਕਰ ਦਿੱਤੀ ਅਤੇ ਜਹਾਜ਼ ਵਿਚ ਸਵਾਰ 15 ਭਾਰਤੀਆਂ ਸਮੇਤ 21 ਚਾਲਕ ਦਲ ਦੇ ਮੈਂਬਰਾਂ ਨੂੰ ਬਚਾਇਆ। ਜਲ ਸੈਨਾ ਨੇ ਕਿਹਾ ਕਿ ਹੁਣ ਇਸ ਜਹਾਜ਼ ਦੇ ਚਾਲਕ ਦਲ ਦੇ ਮੈਂਬਰ ਪ੍ਰੋਪਲਸ਼ਨ ਸਿਸਟਮ, ਬਿਜਲੀ ਸਪਲਾਈ ਅਤੇ ‘ਸਟੀਅਰਿੰਗ ਗੇਅਰ’ ਨੂੰ ਮੁੜ ਚਾਲੂ ਕਰਨ ‘ਚ ਲੱਗੇ ਹੋਏ ਹਨ। ਫਿਰ ਇਹ ਭਾਰਤੀ ਜਲ ਸੈਨਾ ਦੇ ਜੰਗੀ ਬੇੜੇ ਦੀ ਸੁਰੱਖਿਆ ਹੇਠ ਆਪਣੀ ਮੰਜ਼ਿਲ ਲਈ ਰਵਾਨਾ ਹੋਵੇਗਾ।