ਵਾਸ਼ਿੰਗਟਨ ਡੀ.ਸੀ., 31 ਦਸੰਬਰ (ਪੰਜਾਬ ਮੇਲ)- ਅਮਰੀਕਾ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਵੱਲੋਂ 80 ਹਜ਼ਾਰ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਨਜ਼ਰਬੰਦਾਂ ਲਈ ਉਦਯੋਗਿਕ ਗੋਦਾਮਾਂ ਦਾ ਇਸਤੇਮਾਲ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਨ੍ਹਾਂ ਉਦਯੋਗਿਕ ਗੋਦਾਮਾਂ ਦਾ ਨਵੀਨੀਕਰਨ ਕਰਕੇ ਇਸ ਨੂੰ ਇਕ ਜੇਲ੍ਹ ਦੀ ਸ਼ਕਲ ਦਿੱਤੀ ਜਾਵੇਗੀ। ਟਰੰਪ ਪ੍ਰਸ਼ਾਸਨ ਦੇਸ਼ ਦੀ ਪ੍ਰਵਾਸੀ ਨਜ਼ਰਬੰਦੀ ਪ੍ਰਣਾਲੀ ਨੂੰ ਸੁਧਾਰਨ ਲਈ ਇਸ ਨੂੰ ਜਲਦ ਹੋਂਦ ਵਿਚ ਲੈ ਕੇ ਆਵੇਗਾ।
ਦਸਤਾਵੇਜ਼ਾਂ ਅਨੁਸਾਰ ਕਿਹਾ ਗਿਆ ਹੈ ਕਿ ICE ਦੇਸ਼ ਭਰ ਵਿਚ ਫੜੇ ਹੋਏ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਜੇਲ੍ਹਾਂ ‘ਚ ਭੇਜਣ ਦੀ ਬਜਾਏ ਗੋਦਾਮਾਂ ਵਿਚ ਰੱਖਣਗੇ।
ਨਵੇਂ ਨਜ਼ਰਬੰਦਾਂ ਨੂੰ ਇੱਕ ਪ੍ਰੋਸੈਸਿੰਗ ਸਾਈਟ ‘ਤੇ ਬੁੱਕ ਕੀਤਾ ਜਾਵੇਗਾ। ਫਿਰ ਉਥੇ 5 ਹਜ਼ਾਰ ਤੋਂ 10 ਹਜ਼ਾਰ ਗੈਰ ਕਾਨੂੰਨੀ ਲੋਕਾਂ ਦੇ ਰਹਿਣ ਲਈ ਥਾਂ ਬਣਾਇਆ ਜਾਵੇਗਾ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ। ਕੁੱਝ ਛੋਟੇ ਗੋਦਾਮ ਵੀ ਤਿਆਰ ਕੀਤੇ ਜਾ ਰਹੇ ਹਨ, ਜਿੱਥੇ 1500 ਲੋਕਾਂ ਨੂੰ ਰੱਖਿਆ ਜਾ ਸਕੇਗਾ। ਸਮੀਖਿਆ ਕੀਤੀ ਗਈ ਹੈ ਕਿ ICE ਵੱਲੋਂ ਨਿੱਜੀ ਨਜ਼ਰਬੰਦੀ ਕੰਪਨੀਆਂ ਨਾਲ ਵੀ ਸਾਂਝ ਪਾਈ ਜਾ ਸਕਦੀ ਹੈ। ਇਨ੍ਹਾਂ ਨਵੀਆਂ ਸਹੂਲਤਾਂ ਨਾਲ ਗੈਰ ਕਾਨੂੰਨੀ ਲੋਕਾਂ ਨੂੰ ਉਨ੍ਹਾਂ ਦੇ ਆਪਣੇ ਦੇਸ਼ਾਂ ਵਿਚ ਵਾਪਸ ਭੇਜਣ ਦੀ ਪ੍ਰੋਸੈਸਿੰਗ ਨੂੰ ਘਟਾਇਆ ਜਾ ਸਕੇਗਾ। ਸਹੂਲਤਾਂ ‘ਚ ਇੰਨਟੇਕ ਏਰੀਆ, ਹਾਊਸਿੰਗ਼ ਯੂਨਿਟ, ਡਾਈਨਿੰਗ ਏਰੀਆ, ਮੈਡੀਕਲ ਯੂਨਿਟ ਅਤੇ ਮਨੋਰੰਜਨ ਖੇਤਰ ਵੀ ਸ਼ਾਮਲ ਕੀਤੇ ਜਾਣਗੇ।
ICE ਵੱਲੋਂ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਗੁਦਾਮਾਂ ‘ਚ ਰੱਖਣ ਦੀ ਯੋਜਨਾ

