ਬਰਲਿਨ (ਜਰਮਨੀ), 6 ਜਨਵਰੀ (ਪੰਜਾਬ ਮੇਲ)- ਸਪੀਡ ਰੇਸਰ ਅਤੇ ਵਲਕੀਰੀ ਵਰਗੀਆਂ ਫਿਲਮਾਂ ਵਿਚ ਆਪਣੀਆਂ ਭੂਮਿਕਾਵਾਂ ਲਈ ਮਸ਼ਹੂਰ ਹਾਲੀਵੁੱਡ ਅਦਾਕਾਰ ਕ੍ਰਿਸ਼ਚੀਅਨ ਓਲੀਵਰ ਦੀ ਆਪਣੀਆਂ ਦੋ ਧੀਆਂ ਸਮੇਤ ਉਸ ਸਮੇਂ ਮੌਤ ਹੋ ਗਈ, ਜਦੋਂ ਉਸ ਦਾ ਛੋਟਾ ਜਹਾਜ਼ ਕੈਰੇਬੀਅਨ ਟਾਪੂ ਦੇ ਤੱਟ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਓਲੀਵਰ 51 ਸਾਲ ਦਾ ਸੀ। ਜਹਾਜ਼ ਦੇ ਮਾਲਕ ਅਤੇ ਪਾਇਲਟ ਰਾਬਰਟ ਸਾਕਸ ਦੀ ਵੀ ਹਾਦਸੇ ਵਿਚ ਮੌਤ ਹੋ ਗਈ। ਓਲੀਵਰ ਦੀਆਂ ਧੀਆਂ 12 ਸਾਲਾ ਮਦਿਤਾ ਅਤੇ 10 ਸਾਲਾ ਅਨਿਕ ਵੀ ਮ੍ਰਿਤਕਾਂ ਵਿਚ ਸ਼ਾਮਲ ਹਨ। ਚਾਰੋਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਪਾਇਲਟ ਨੇ ਉਡਾਣ ਭਰਨ ਤੋਂ ਕੁੱਝ ਦੇਰ ਬਾਅਦ ਕਿਹਾ ਕਿ ਉਸ ਨੂੰ ਸਮੱਸਿਆ ਆ ਰਹੀ ਹੈ ਅਤੇ ਉਹ ਵਾਪਸ ਆ ਰਿਹਾ ਹੈ।