#PUNJAB

Hit & Run ਕਾਨੂੰਨ ਖ਼ਿਲਾਫ਼ Truck ਅਪਰੇਟਰਾਂ ਤੇ ਡਰਾਈਵਰਾਂ ਨੇ ਬਠਿੰਡਾ-ਚੰਡੀਗੜ੍ਹ ਕੌਮੀ ਮਾਰਗ ‘ਤੇ ਟੌਲ ਪਲਾਜ਼ਾ ਵਿਖੇ ਦਿੱਤਾ ਸੂਬਾਈ ਧਰਨਾ

ਭਵਾਨੀਗੜ੍ਹ, 6 ਜਨਵਰੀ (ਪੰਜਾਬ ਮੇਲ)- ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਹਿੱਟ ਐਂਡ ਰਨ ਕਾਨੂੰਨ ਖ਼ਿਲਾਫ਼ ਅਵਾਜ਼ ਬੁਲੰਦ ਕਰਨ ਲਈ ਅੱਜ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ‘ਤੇ ਸਥਿਤ ਟੌਲ ਪਲਾਜ਼ਾ ਕਾਲਾਝਾੜ ਵਿਖੇ ਸੂਬਾ ਭਰ ਵਿਚੋਂ ਇਕੱਤਰ ਹੋਏ ਟਰੱਕ ਅਪਰੇਟਰਾਂ ਤੇ ਡਰਾਈਵਰਾਂ ਵੱਲੋਂ ਧਰਨਾ ਦਿੱਤਾ ਗਿਆ। ਇਸ ਮੌਕੇ ਅਜੈ ਸਿੰਗਲਾ ਸੂਬਾ ਪ੍ਰਧਾਨ ਆਲ ਇੰਡੀਆ ਟਰੱਕ ਏਕਤਾ ਪੰਜਾਬ, ਸ਼ਰਨਜੀਤ ਸਿੰਘ ਕਲਸੀ ਸੂਬਾ ਪ੍ਰਧਾਨ ਅਜ਼ਾਦ ਟੈਕਸੀ ਯੂਨੀਅਨ, ਪ੍ਰਗਟ ਸਿੰਘ ਢਿੱਲੋਂ ਪ੍ਰਧਾਨ ਟਰੱਕ ਯੂਨੀਅਨ ਭਵਾਨੀਗੜ੍ਹ, ਸੁਰੇਸ਼ ਗੁਪਤਾ ਰਾਜਸਥਾਨ, ਹਰਦੀਪ ਸਿੰਘ ਬਰਨਾਲਾ, ਅਜੈ ਸ਼ਰਮਾ ਪ੍ਰਧਾਨ ਗੋਰਖਪੁਰ, ਡਾ. ਰਾਜ ਕੁਮਾਰ ਯਾਦਵ ਉੜੀਸਾ, ਮਨਜੀਤ ਸਿੰਘ ਸਿਰਸਾ ਬੁਲਾਰਾ ਰਾਸ਼ਟਰੀ ਸੰਯੁਕਤ ਮੋਰਚਾ ਅਤੇ ਬਾਬਾ ਕਾਂਬਲੀ ਪੂਨਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਤਾਨਾਸ਼ਾਹੀ ਢੰਗ ਨਾਲ ਕਾਲਾ ਕਾਨੂੰਨ ਲਾਗੂ ਕਰਕੇ ਦੇਸ਼ ਭਰ ਦੇ ਅਪਰੇਟਰਾਂ ਅਤੇ ਡਰਾਈਵਰਾਂ ਖਿਲਾਫ ਘਟੀਆ ਕਾਰਵਾਈ ਕੀਤੀ ਗਈ ਹੈ। ਮੋਦੀ ਸਰਕਾਰ ਨੇ ਦੇਸ਼ ਦੇ ਕਰੋੜਾਂ ਲੋਕਾਂ ਦੇ ਰੁਜ਼ਗਾਰ ਨੂੰ ਖਤਮ ਕਰਨ ਦੀ ਚਾਲ ਖੇਡੀ ਗਈ ਹੈ, ਜੋ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਸਮੂਹ ਬੁਲਾਰਿਆਂ ਨੇ ਇਕਮੁੱਠਤਾ ਜ਼ਾਹਰ ਕਰਦਿਆਂ ਕਿਹਾ ਕਿ ਇਸ ਕਾਲੇ ਕਾਨੂੰਨ ਨੂੰ ਵਾਪਸ ਕਰਵਾਉਣ ਤੱਕ ਸੰਘਰਸ਼ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਦਿਲਬਾਗ ਸਿੰਘ ਗਿੱਲ ਸੂਬਾ ਪ੍ਰਧਾਨ ਭਾਕਿਯੂ ਚੜੂਨੀ,ਅਮਰੀਕ ਸਿੰਘ ਸੀਕਰੀ ਜਨਰਲ ਸਕੱਤਰ, ਸੁਖਵਿੰਦਰ ਸਿੰਘ ਪ੍ਰਧਾਨ ਸੰਗਰੂਰ, ਇਕਬਾਲ ਸਿੰਘ ਮਾਨਸਾ, ਸੰਦੀਪ ਗਿੱਲ ਪ੍ਰਧਾਨ ਟੈਂਕਰ ਐਸੋਸੀਏਸ਼ਨ ਦਿੜ੍ਹਬਾ, ਰਣਜੀਤ ਸਿੰਘ ਸੋਨੂੰ ਪ੍ਰਧਾਨ ਕੈਥਲ, ਬਲਜੀਤ ਸਿੰਘ ਪ੍ਰਧਾਨ ਛੋਟਾ ਹਾਥੀ, ਗੁਰਪ੍ਰੀਤ ਸਿੰਘ ਭਰਾਜ, ਸੁਰਜੀਤ ਸਿੰਘ ਖਨੌਰੀ, ਅਮਰੀਕ ਸਿੰਘ ਪ੍ਰਧਾਨ ਸਮਾਣਾ, ਧਰਮਪਾਲ ਸਿੰਘ ਪ੍ਰਧਾਨ ਅਮਰਗੜ੍ਹ, ਜਗਸੀਰ ਸਿੰਘ ਪ੍ਰਧਾਨ ਸੂਲਰ ਘਰਾਟ, ਜਸਵੰਤ ਸਿੰਘ ਜੈਨਪੁਰ ਚੇਅਰਮੈਨ ਆਲ ਇੰਡੀਆ ਟੀਮ, ਭੂਪ ਚੰਦ ਚੰਨੋਂ ਤੇ ਪ੍ਰਗਟ ਸਿੰਘ ਕਾਲਾਝਾੜ ਨੇ ਵੀ ਸੰਬੋਧਨ ਕੀਤਾ।