#INDIA

High Court ਨੇ ਜੈਕੀ ਸ਼ਰੌਫ ਦੇ ਨਾਮ ਅਤੇ ਸਾਮਾਨ ਵੇਚਣ ਲਈ ਵੱਖ-ਵੱਖ ਕਾਰੋਬਾਰੀ ਇਕਾਈਆਂ ਨੂੰ ਵਰਜਿਆ

-ਦੋ ਸਮੱਗਰੀ ਨਿਰਮਾਤਾਵਾਂ ਖ਼ਿਲਾਫ਼ ਵੀ ਨਿਰਦੇਸ਼ ਜਾਰੀ ਕੀਤਾ
ਨਵੀਂ ਦਿੱਲੀ, 18 ਮਈ (ਪੰਜਾਬ ਮੇਲ)- ਦਿੱਲੀ ਹਾਈ ਕੋਰਟ ਨੇ ਵੱਖ-ਵੱਖ ਕਾਰੋਬਾਰੀ ਇਕਾਈਆਂ ਨੂੰ ਬਿਨਾ ਇਜਾਜ਼ਤ ਤੋਂ ਕਾਰੋਬਾਰੀ ਉਦੇਸ਼ਾਂ ਲਈ ਅਦਾਕਾਰ ਜੈਕੀ ਸ਼ਰੌਫ ਦੇ ਨਾਮ (ਜਿਸ ਵਿਚ ਉਸ ਦਾ ਉਪਨਾਮ ‘ਜੈਕੀ’ ਅਤੇ ‘ਜੱਗੂ ਦਾਦਾ’ ਸ਼ਾਮਲ ਹਨ) ਅਤੇ ਆਵਾਜ਼ ਤੇ ਉਨ੍ਹਾਂ ਦੀ ਤਸਵੀਰ ਦਾ ਇਸਤੇਮਾਲ ਕਰਨ ਤੋਂ ਵਰਜ ਦਿੱਤਾ ਹੈ। ਜਸਟਿਸ ਸੰਜੀਵ ਨਰੂਲਾ ਨੇ 15 ਮਈ ਦੇ ਇਕ ਅੰਤ੍ਰਿਮ ਆਦੇਸ਼ ਵਿਚ ਕਿਹਾ ਕਿ ਈ-ਕਾਮਰਸ ਵੈੱਬਸਾਈਟਾਂ ‘ਤੇ ਵਾਲਪੇਪਰ, ਟੀ-ਸ਼ਰਟ ਅਤੇ ਪੋਸਟਰ ਆਦਿ ਵੇਚਣ ਵਾਲੀ ਅਤੇ ਮਸਨੂਈ ਬੌਧਿਕਤਾ (ਏ.ਆਈ.) ਚੈਟਬੋਟ ਪਲੈਟਫਾਰਮ ਚਲਾਉਣ ਵਾਲੀਆਂ ਕਾਰੋਬਾਰੀ ਇਕਾਈਆਂ ਉਨ੍ਹਾਂ ਦੀਆਂ ਵਿਸ਼ੇਸ਼ਤਾਵਾਂ ਦਾ ਗ਼ਲਤ ਇਸਤੇਮਾਲ ਕਰ ਕੇ ਅਦਾਕਾਰ ਦੀ ਸ਼ਖ਼ਸੀਅਤ ਤੇ ਪ੍ਰਚਾਰ ਦੇ ਅਧਿਕਾਰ ਦੀ ਉਲੰਘਣਾ ਕਰ ਰਹੀਆਂ ਹਨ। ਜੱਜ ਨੇ ਦੋ ਸਮੱਗਰੀ ਨਿਰਮਾਤਾਵਾਂ ਖ਼ਿਲਾਫ਼ ਵੀ ਨਿਰਦੇਸ਼ ਜਾਰੀ ਕੀਤਾ, ਜਿਨ੍ਹਾਂ ਨੇ ਜੈਕੀ ਸ਼ਰੌਫ ਦੀ ਵੀਡੀਓ ਨੂੰ ‘ਬੇਹੱਦ ਮਾੜੇ ਸ਼ਬਦਾਂ ਅਤੇ ਗਾਲ੍ਹਾਂ’ ਦੇ ਨਾਲ ਪ੍ਰਦਰਸ਼ਿਤ ਕੀਤਾ ਸੀ।