#CANADA

Food ਬੈਂਕਾਂ ਤੋਂ ਮੁਫਤ ਖਾਣਾ ਲੈਣ ਦੇ ਦੋਸ਼ ਹੇਠ ਭਾਰਤੀ ਮੂਲ ਦੇ DATA ਵਿਗਿਆਨੀ ਨੂੰ ਕੰਪਨੀ ਨੇ ਨੌਕਰੀਓਂ ਕੱਢਿਆ

-ਫੂਡ ਬੈਂਕਾਂ ਤੋਂ ਲੈ ਰਿਹਾ ਸੀ ਮੁਫਤ ਖਾਣਾ
ਟੋਰਾਂਟੋ, 25 ਅਪ੍ਰੈਲ (ਪੰਜਾਬ ਮੇਲ)- ਭਾਰਤੀ ਮੂਲ ਦਾ ਡਾਟਾ ਵਿਗਿਆਨੀ ਨੂੰ ਕੰਪਨੀ ਨੇ ਨੌਕਰੀ ਤੋਂ ਕੱਢ ਦਿੱਤਾ ਹੈ। ਉਸ ਵੱਲੋਂ ਫੂਡ ਬੈਂਕਾਂ ਤੋਂ ਮੁਫਤ  ਖਾਣਾ ਲੈ ਕੇ ਪੈਸੇ ਬਚਾਉਣ ਦਾ ਦੋਸ਼ ਸੀ। ਫੂਡ ਬੈਂਕਾਂ ਵਿਚ ‘ਮੁਫਤ ਭੋਜਨ’ ਮਿਲਦਾ ਹੈ। ਇਸ ਨਾਲ ਜੁੜਿਆ ਇਕ ਵੀਡੀਓ ਸ਼ੇਅਰ ਕਰਨ ‘ਤੇ ਮੇਹੁਲ ਪ੍ਰਜਾਪਤੀ ਨਾਂ ਦੇ ਉਕਤ ਸ਼ਖਸ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ। ਦਰਅਸਲ ਮੇਹੁਲ ਪ੍ਰਜਾਪਤੀ ਟੀ.ਡੀ. ਬੈਂਕ ਵਿਚ ਕੰਮ ਕਰਦੇ ਹਨ। ਮੇਹੁਲ ਨੇ ਦੱਸਿਆ ਕਿ ਕਿਵੇਂ ਉਹ ਹਰ ਮਹੀਨੇ ਭੋਜਨ ਤੇ ਕਰਿਆਨੇ ਦੇ ਸਾਮਾਨ ਵਿਚ ਸੈਂਕੜੇ ਰੁਪਏ ਬਚਾਉਂਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਟਰੱਸਟਾਂ ਤੇ ਚਰਚਾਂ ਵੱਲੋਂ ਕਾਲਜਾਂ ਤੇ ਯੂਨੀਵਰਸਿਟੀਆਂ ਵਿਚ ਸਥਾਪਤ ਖਾਣ ਬੈਂਕਾਂ ਤੋਂ ਕਰਿਆਨੇ ਦਾ ਸਾਮਾਨ ਮੁਫਤ ਮਿਲਦਾ ਹੈ।
ਇਸ ਵੀਡੀਓ ਵਿਚ ਮੇਹੁਲ ਪ੍ਰਜਾਪਤੀ ਨੇ ਆਪਣਾ ਭੋਜਨ ਵੀ ਦਿਖਾਇਆ ਜਿਸ ਵਿਚ ਫਲ, ਸਬਜ਼ੀਆਂ, ਬ੍ਰੈਡ, ਸੌਸ, ਪਾਸਤਾ ਤੇ ਡਿੱਬਾਬੰਦ ਸਬਜ਼ੀਆਂ ਸ਼ਾਮਲ ਸਨ। ਮੇਹੁਲ ਇਕ ਬੈਂਕ ਡਾਟਾ ਵਿਗਿਆਨਕ ਦੀ ਨੌਕਰੀ ਕਰਦੇ ਸਨ। ਇਸ ਅਹੁਦੇ ‘ਤੇ ਪ੍ਰਤੀ ਸਾਲ ਔਸਤਨ ਸੈਲਰੀ 98000 ਰੁਪਏ ਹੈ। ਮੇਹੁਲ ਨੇ ਜਿਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਅਪਲੋਡ ਕੀਤਾ ਹੈ, ਉਸ ਵਿਚ ਦਿਖਾਇਆ ਗਿਆ ਹੈ ਕਿ ਉਸ ਨੂੰ ਚੈਰਿਟੀ ਫੂਡ ਬੈਂਕਾਂ ਤੋਂ ਕਿੰਨਾ ‘ਮੁਫਤ ਭੋਜਨ’ ਮਿਲਦਾ ਹੈ। ਇਸ ਵੀਡੀਓ ਨਾਲ ਯੂਜ਼ਰਜ਼ ਵਿਚ ਬਹਿਸ ਛਿੜ ਗਈ।
ਹਾਲਾਂਕਿ ਨੌਕਰੀ ਤੋਂ ਕੱਢੇ ਜਾਣ ਦੇ ਬਾਅਦ ਕੁਝ ਲੋਕਾਂ ਨੇ ਮੇਹੁਲ ਦਾ ਸਮਰਥਨ ਵੀ ਕੀਤਾ। ਇਕ ਯੂਜ਼ਰ ਨੇ ਲਿਖਿਆ ਕਿ ਇਹ ਦੁਖਦਾਈ ਹੈ। ਉਸ ਨੇ ਗਲਤੀ ਕੀਤੀ ਪਰ ਹੁਣ ਜਦੋਂ ਉਹ ਬੇਰੋਜ਼ਗਾਰ ਹੈ ਤਾਂ ਉਹ ਕੀ ਕਰੇਗਾ। ਇਕ ਹੋਰ ਨੇ ਕਿਹਾ ਕਿ ਸਿਰਫ ਇਸ ਲਈ ਤੁਸੀਂ ਜਾਣਦੇ ਹੋ ਕਿ ਉਸ ਦਾ ਕੰਮ ਕੀ ਹੈ। ਕਈ ਯੂਜ਼ਰਜ਼ ਨੇ ਮੇਹੁਲ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਫੂਡ ਬੈਂਕ ਗਰੀਬਾਂ ਤੇ ਲੋੜਵੰਦਾਂ ਲਈ ਹੈ।