ਚੰਡੀਗੜ੍ਹ, 21 ਦਸੰਬਰ (ਪੰਜਾਬ ਮੇਲ)-ਦਿੱਲੀ ਦੇ ਮੁੱਖ ਮੰਤਰੀ ਅਤੇ ਆਪ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੇ ਹੁਸ਼ਿਆਰਪੁਰ ਦੇ ਪਿੰਡ ਪਿੰਡ ਆਨੰਦਗੜ੍ਹ ਵਿਖੇ ਭਾਰੀ ਸੁਰੱਖਿਆ ਹੇਠ ਪਹੁੰਚੇ, ਜਿੱਥੇ ਉਹ 30 ਦਸੰਬਰ ਤੱਕ ਧਾਮਾ ਧਜ ਵਿਪਾਸਨਾ ਕੇਂਦਰ ਵਿਖੇ ਰਹਿਣਗੇ।
ਇੱਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਅਰਵਿੰਦ ਕੇਜਰੀਵਾਲ ਨੂੰ ਦਿੱਲੀ ਸ਼ਰਾਬ ਨੀਤੀ ਨਾਲ ਜੁੜੇ ਮਾਮਲੇ ਵਿੱਚ 2 ਵਾਰ ਈਡੀ ਨੇ ਪੇਸ਼ ਹੋਣ ਲਈ ਨੋਟਿਸ ਭੇਜ ਦਿੱਤਾ ਹੈ, ਪਹਿਲਾ ਨੋਟਿਸ 2 ਨਵੰਬਰ ਨੂੰ ਭੇਜਿਆ ਸੀ ਤੇ ਪੇਸ਼ ਹੋਣ ਲਈ ਕਿਹਾ ਸੀ। ਉਦੋਂ ਕੇਜਰੀਵਾਲ ਨੇ ਤਿੰਨ ਸੂਬਿਆਂ ਵਿੱਚ ਚੋਣ ਪਰ੍ਚਾਰ ਦਾ ਹਵਾਲਾ ਦੇ ਕੇ ਅਰਵਿੰਦ ਕੇਜਰੀਵਾਲ ਪੇਸ਼ ਨਹੀਂ ਹੋਏ ਸਨ। ਹੁਣ ਜਦੋਂ ਦੁਬਾਰਾ 18 ਦਸੰਬਰ ਨੂੰ ਨੋਟਿਸ ਭੇਜਿਆ ਗਿਆ ਤੇ 21 ਦਸੰਬਰ ਨੂੰ ਪੇਸ਼ ਹੋਣ ਲਈ ਕਿਹਾ ਸੀ ਤਾਂ ਕੇਜਰੀਵਾਲ ਨੇ ਪੰਜਾਬ ਨੂੰ ਚਾਲੇ ਪਾ ਲਏ ਹਨ, ਜਿੱਥੇ ਉਹ ਵਿਪਾਸਨਾ ਕੇਂਦਰ ਵਿੱਚ 10 ਦਿਨਾਂ ਲਈ ਰਹਿਣਗੇ। ਹੁਣ ਸਵਾਲ ਖੜ੍ਹਾ ਹੁੰਦਾ ਹੈ ਕਿ ਕੀ ਕੇਜਰੀਵਾਲ ਈਡੀ ਸਾਹਮਣੇ ਪੇਸ਼ ਹੋਣ ਲਈ ਜਾਣਗੇ ਜਾਂ ਫਿਰ ਟਾਲਾ ਪਾ ਦੇਣਗੇ।