#INDIA

E.D. ਦੀ ਕਾਰਵਾਈ ਖ਼ਿਲਾਫ਼ ਹੇਮੰਤ ਸੋਰੇਨ ਦੀ ਅਰਜ਼ੀ ‘ਤੇ ਅਗਲੀ ਸੁਣਵਾਈ 12 ਨੂੰ

ਰਾਂਚੀ, 5 ਫਰਵਰੀ (ਪੰਜਾਬ ਮੇਲ)- ਝਾਰਖੰਡ ਹਾਈ ਕੋਰਟ ਨੇ ਈ.ਡੀ. ਦੀ ਕਾਰਵਾਈ ਖ਼ਿਲਾਫ਼ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਵੱਲੋਂ ਦਾਇਰ ਪਟੀਸ਼ਨ ‘ਤੇ 12 ਫਰਵਰੀ ਨੂੰ ਸੁਣਵਾਈ ਕਰੇਗੀ। ਸੋਰੇਨ ਦੀ ਪੈਰਵੀ ਕਰ ਰਹੇ ਰਾਜੀਵ ਰੰਜਨ ਨੇ ਇਹ ਜਾਣਕਾਰੀ ਦਿੱਤੀ। ਈ.ਡੀ. ਵੱਲੋਂ ਸੋਰੇਨ ਨੂੰ ਮਨੀ ਲਾਂਡਰਿੰਗ ਮਾਮਲੇ ‘ਚ ਪਿਛਲੇ ਹਫ਼ਤੇ ਗ੍ਰਿਫ਼ਤਾਰ ਕੀਤਾ ਗਿਆ ਸੀ।