#INDIA

Congress ਵੱਲੋਂ ਲੋਕ ਸਭਾ ਚੋਣਾਂ ਲਈ ਪਹਿਲੀ ਸੂਚੀ ਜਾਰੀ

ਰਾਹੁਲ ਗਾਂਧੀ ਵਾਇਨਾਡ ਤੋਂ ਲੜਨਗੇ ਚੋਣ
ਨਵੀਂ ਦਿੱਲੀ, 8 ਮਾਰਚ (ਪੰਜਾਬ ਮੇਲ)- ਕਾਂਗਰਸ ਨੇ 2024 ਦੀਆਂ ਲੋਕ ਸਭਾ ਚੋਣਾਂ ਲਈ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਪਹਿਲੀ ਸੂਚੀ ਵਿਚ 39 ਉਮੀਦਵਾਰਾਂ ਨੂੰ ਟਿਕਟ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਰਾਹੁਲ ਗਾਂਧੀ ਵਾਇਨਾਡ ਤੋਂ, ਕੋਰਬਾ ਤੋਂ ਜਯੋਤਸਨਾ ਮਹੰਤ, ਸ਼ਸ਼ੀ ਥਰੂਰ ਤਿਰੁਵਨੰਤਪੁਰਮ ਤੋਂ ਦੇ ਦੁਰਗ ਤੋਂ ਰਾਜੇਂਦਰ ਸਾਹੂ, ਰਾਜਨੰਦਗਾਂਵ ਤੋਂ ਭੁਪੇਸ਼ ਬਘੇਲ, ਕੇਸੀ ਵੇਣੂ ਗੋਪਾਲ ਅਲਪੁਜ਼ਾ ਤੋਂ ਚੋਣ ਲੜਨਗੇ। ਦੱਸਣਯੋਗ ਹੈ ਕਿ ਕਾਂਗਰਸ ਨੇ ਪਹਿਲੀ ਸੂਚੀ ‘ਚ ਯੂਪੀ ਤੋਂ ਕਿਸੇ ਉਮੀਦਵਾਰ ਦਾ ਨਾਂ ਨਹੀਂ ਐਲਾਨਿਆ।