#PUNJAB

Code of Conduct ਲਾਗੂ ਹੁੰਦੇ ਹੀ ਸਿਆਸੀ ਪਾਰਟੀਆਂ ਦੇ ਨਾਜਾਇਜ਼ ਹੋਰਡਿੰਗ ਹਟਾਉਣੇ ਸ਼ੁਰੂ

ਲੁਧਿਆਣਾ, 18 ਮਾਰਚ (ਪੰਜਾਬ ਮੇਲ)- ਲੋਕ ਸਭਾ ਚੋਣਾਂ ਲਈ ਸ਼ਡਿਊਲ ਦੇ ਐਲਾਨ ਦੇ ਨਾਲ ਕੋਡ ਆਫ ਕੰਡਕਟ ਲਾਗੂ ਹੁੰਦੇ ਹੀ ਨਗਰ ਨਿਗਮ ਦੀ ਟੀਮ ਸਿਆਸੀ ਪਾਰਟੀਆਂ ਦੇ ਨਾਜਾਇਜ਼ ਹੋਰਡਿੰਗ ਹਟਾਉਣ ਲਈ ਫੀਲਡ ‘ਚ ਉਤਰੀ। ਇਸ ਦੌਰਾਨ ਵਿਰੋਧੀਆਂ ਦੇ ਨਾਲ ਸੱਤਾ ਪੱਖ ਦੇ ਨੇਤਾਵਾਂ ਦੀਆਂ ਫੋਟੋਆਂ ਵਾਲੇ ਸਿਆਸੀ ਅਤੇ ਧਾਰਮਿਕ ਹੋਰਡਿੰਗ ਵੀ ਉਤਾਰ ਦਿੱਤੇ ਗਏ ਹਨ, ਜਦੋਂਕਿ ਇਸ ਤੋਂ ਪਹਿਲਾਂ ਵਿਰੋਧੀਆਂ ਦੇ ਹੋਰਡਿੰਗ ਇਸ ਲਈ ਹਟਾਏ ਜਾਂਦੇ ਸੀ ਕਿ ਉਨ੍ਹਾਂ ਵੱਲੋਂ ਸੱਤਾ ਪੱਖ ਦੇ ਨੇਤਾਵਾਂ ਦੇ ਹੋਰਡਿੰਗ ਹਟਾਉਣ ਦਾ ਹਵਾਲਾ ਦਿੰਦੇ ਹੋਏ ਵਿਰੋਧ ਕੀਤਾ ਜਾਂਦਾ ਸੀ ਪਰ ਹੁਣ ਸਾਰਿਆਂ ਨੂੰ ਹੋਰਡਿੰਗ ਹਟਾਉਣ ਲਈ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਦੀ ਰੈਗੂਲਰ ਰਿਪੋਰਟ ਡੀ.ਸੀ. ਨੂੰ ਭੇਜੀ ਜਾਵੇਗੀ।
ਭਾਵੇਂ ਨਗਰ ਨਿਗਮ ਵੱਲੋਂ ਸਿਆਸੀ ਪਾਰਟੀਆਂ ਦੇ ਹੋਰਡਿੰਗ ਹਟਾਉਣ ਲਈ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਪਰ ਇਸ ਦੌਰਾਨ ਭਾਜਪਾ ਨੇਤਾ ਵੱਲੋਂ ਪਿਕ ਐਂਡ ਚੂਜ਼ ਤਹਿਤ ਕਾਰਵਾਈ ਕਰਨ ਦੇ ਦੋਸ਼ ਲਾਉਂਦੇ ਹੋਏ ਕੀਤੇ ਵਿਰੋਧ ਦੀ ਵਜ੍ਹਾ ਨਾਲ ਜ਼ੋਨ ਬੀ ਦੇ ਏਰੀਏ ‘ਚ ਕਾਫੀ ਹੰਗਾਮਾ ਹੋਇਆ।
ਇਸ ਸਬੰਧ ‘ਚ ਤਹਿਬਾਜ਼ਾਰੀ ਵਿੰਗ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਈਸਾ ਨਗਰ ਪੁਲੀ ਦੇ ਨੇੜੇ ਹੋਰਡਿੰਗ ਹਟਾਉਣ ਦਾ ਸਾਬਕਾ ਕੌਂਸਲਰ ਅਤੇ ਉਨ੍ਹਾਂ ਦੇ ਬੇਟੇ ਨੇ ਵਿਰੋਧ ਕੀਤਾ ਅਤੇ ਹੱਥੋਪਾਈ ਕੀਤੀ ਗਈ, ਜਿਸ ਨੂੰ ਲੈ ਕੇ ਸੂਚਨਾ ਮਿਲਣ ‘ਤੇ ਪੁਲਿਸ ਵੀ ਮੌਕੇ ‘ਤੇ ਪੁੱਜ ਗਈ ਅਤੇ ਜਿਨ੍ਹਾਂ ਨੂੰ ਨਗਰ ਨਿਗਮ ਮੁਲਾਜ਼ਮਾਂ ਵੱਲੋਂ ਹੋਰਡਿੰਗ ਹਟਾਉਣ ਦੀ ਕਾਰਵਾਈ ਕੀਤੀ ਵੀਡੀਓਗ੍ਰਾਫੀ ਲਈ ਰੱਖੇ ਗਏ ਕੈਮਰੇ ਦੀ ਚਿਪ ਕੱਢਵਾਉਣ ਦੇ ਦੋਸ਼ ‘ਚ ਸ਼ਿਕਾਇਤ ਦੇਣ ਦੀ ਗੱਲ ਕਹੀ ਗਈ ਹੈ।