#INDIA

Christmas ਤੇ New Year ਦੇ ਜਸ਼ਨ ਮਨਾਉਣ ਲਈ ਹਿਮਾਚਲ ਪੁੱਜੇ ਹਜ਼ਾਰਾਂ ਸੈਲਾਨੀ

ਸ਼ਿਮਲਾ, 25 ਦਸੰਬਰ (ਪੰਜਾਬ ਮੇਲ)- ਕ੍ਰਿਸਮਸ ਅਤੇ ਨਵੇਂ ਸਾਲ ਦੇ ਮੌਕੇ ‘ਤੇ ਹਜ਼ਾਰਾਂ ਸੈਲਾਨੀ ਹਿਮਾਚਲ ਪ੍ਰਦੇਸ਼ ਪਹੁੰਚੇ ਅਤੇ ਰੋਹਤਾਂਗ ਦੀ ਅਟਲ ਸੁਰੰਗ, ਕੁੱਲੂ ਅਤੇ ਲਾਹੌਲ ਤੇ ਸਪਿਤੀ ‘ਚ ਸਭ ਤੋਂ ਵੱਧ ਸੈਲਾਨੀ ਪੁੱਜੇ। ਐਤਵਾਰ ਨੂੰ ਅੰਦਾਜ਼ਨ 65,000 ਲੋਕਾਂ ਨੇ 12,000 ਤੋਂ ਵੱਧ ਵਾਹਨਾਂ ਵਿਚ ਸੁਰੰਗ ਪਾਰ ਕੀਤੀ। 9.2 ਕਿਲੋਮੀਟਰ ਲੰਬੀ ਅਟਲ ਸੁਰੰਗ, 10,000 ਫੁੱਟ ਤੋਂ ਵੱਧ ਉੱਚਾਈ ‘ਤੇ ਦੁਨੀਆਂ ਦੀ ਸਭ ਤੋਂ ਉੱਚੀ ‘ਸਿੰਗਲ-ਟਿਊਬ’ ਸੁਰੰਗ ਹੈ। ਰੋਹਤਾਂਗ ‘ਚ ਭਾਰੀ ਬਰਫਬਾਰੀ ਹੋਈ, ਜਿਸ ਕਾਰਨ ਇੱਥੇ ਸੈਲਾਨੀਆਂ ਦੀ ਭੀੜ ਲੱਗ ਗਈ। ਇਸ ਕਾਰਨ ਕਈ ਥਾਵਾਂ ‘ਤੇ ਜਾਮ ਲੱਗ ਗਏ।