#CANADA

Canada ‘ਚ ਪੰਜਾਬਣ ਕੁੜੀ ਲਾਪਤਾ

ਸਰੀ, 28 ਫਰਵਰੀ (ਪੰਜਾਬ ਮੇਲ)- ਕੈਨੇਡਾ ਦੇ ਸਰੀ ‘ਚ ਇਕ ਪੰਜਾਬੀ ਕੁੜੀ ਦੇ ਲਾਪਤਾ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਪਿਛਲੇ ਕੁੱਝ ਦਿਨਾਂ ਤੋਂ ਲਾਪਤਾ ਇਸ ਪੰਜਾਬੀ ਕੁੜੀ ਦੇ ਮਾਪਿਆਂ ਦਾ ਚਿੰਤਾ ਨਾਲ ਬੁਰਾ ਹਾਲ ਹੈ।
ਇਸ ਸੰਬੰਧੀ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਫੋਟੋ ਜਾਰੀ ਕਰਕੇ ਲੋਕਾਂ ਤੋਂ ਮਦਦ ਦੀ ਮੰਗ ਕੀਤੀ ਹੈ। ਲਾਪਤਾ ਹੋਈ ਕੁੜੀ ਦੀ ਪਛਾਣ 28 ਸਾਲਾ ਨਵਦੀਪ ਕੌਰ ਵਜੋ ਹੋਈ ਹੈ, ਜਿਸ ਨੂੰ ਆਖਰੀ ਵਾਰ 22 ਫਰਵਰੀ ਨੂੰ ਰਾਤ 10.30 ਵਜੇ ਸਰੀ 123ਵੀਂ ਸਟਰੀਟ ਦੇ 7800 ਬਲਾਕ ਵਿਚ ਦੇਖਿਆ ਗਿਆ ਸੀ।
ਆਰ.ਸੀ.ਐੱਮ.ਪੀ. ਨੇ ਨਵਦੀਪ ਕੌਰ ਦੀ ਫੋਟੋ ਜਾਰੀ ਕਰਦਿਆਂ ਦੱਸਿਆ ਕਿ ਨਵਦੀਪ ਕੌਰ ਦੀ ਹਾਈਟ 5’-5” ਹੈ ਅਤੇ ਉਸ ਦਾ ਭਾਰ 57 ਕਿਲੋ ਹੈ। ਉਸ ਦੇ ਵਾਲ ਲੰਬੇ ਤੇ ਕਾਲੇ ਹਨ ਅਤੇ ਅੱਖਾਂ ਦਾ ਰੰਗ ਭੂਰਾ ਹੈ।
ਨਵਦੀਪ ਕੌਰ ਦਾ ਪਰਿਵਾਰ ਉਸ ਲਈ ਚਿਤੰਤ ਹੈ। ਨਵਦੀਪ ਕੌਰ ਦੇ ਲਾਪਤਾ ਹੋਣ ਦੇ ਹਾਲਾਤ ਅਜੇ ਸਪੱਸ਼ਟ ਨਹੀਂ ਹੋਏ ਹਨ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਨਵਦੀਪ ਕੌਰ ਬਾਰੇ ਕੋਈ ਵੀ ਜਾਣਕਾਰੀ ਮਿਲਦੀ ਹੈ, ਤਾਂ ਉਨ੍ਹਾਂ ਨਾਲ ਸੰਪਰਕ ਕੀਤਾ ਜਾਵੇ। ਇਸ ਲਈ ਅਧਿਕਾਰੀਆਂ ਵੱਲੋ ਇਕ ਨੰਬਰ ਵੀ ਜਾਰੀ ਕੀਤਾ ਗਿਆ ਹੈ ਅਤੇ ਕਿਹਾ ਗਿਆ ਹੈ ਕਿ ਕੈਨੇਡਾ ਵਿਚ ਇਹ ਪੰਜਾਬਣ ਲਾਪਤਾ ਹੈ। ਮਾਪੇ ਅਰਦਾਸ ਕਰ ਰਹੇ ਹਨ ਕਿ ਸਾਡੀ ਧੀ ਵਾਪਸ ਮਿਲ ਜਾਵੇ। ਪੁਲਿਸ ਨੇ ਜਿਥੇ ਨਵਦੀਪ ਕੌਰ ਦਾ ਕੱਦ-ਕਾਠ ਤੇ ਨਾਂ, ਤਸਵੀਰ ਵੀ ਜਾਰੀ ਕੀਤੀ ਹੈ ਤੇ ਨਾਲ ਹੀ ਮੋਬਾਈਲ ਨੰਬਰ ਵੀ ਜਾਰੀ ਕੀਤਾ ਹੈ। ਪੁਲਿਸ ਵੱਲੋਂ ਇਹ ਜਾਣਕਾਰੀ ਟਵਿਟਰ ‘ਤੇ ਸਾਂਝੀ ਕੀਤੀ ਗਈ ਹੈ ਤੇ ਲੋਕਾਂ ਕੋਲੋ ਮਦਦ ਦੀ ਗੁਹਾਰ ਲਗਾਈ ਗਈ ਹੈ।