#CANADA

British Columbia ਪੁਲਿਸ ਵੱਲੋਂ ਔਰਤ ਦੇ ਕਤਲ ਦੇ ਦੋਸ਼ ‘ਚ ਪੰਜਾਬਣ Arrest

ਟੋਰਾਂਟੋ, 30 ਦਸੰਬਰ (ਪੰਜਾਬ ਮੇਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਔਰਤ ਦੀ ‘ਸ਼ੱਕੀ’ ਹਾਲਤ ‘ਚ ਮੌਤ ਦੇ ਸਬੰਧ ਵਿਚ 28 ਸਾਲਾ ਪੰਜਾਬਣ ਨੂੰ ਪਹਿਲੇ ਦਰਜੇ ਦੇ ਕਤਲ ਦੇ ਦੋਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪ੍ਰੀਤੀ ਟੀਨਾ ਕੌਰ ਪਨੇਸਰ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਬ੍ਰਿਟਿਸ਼ ਕੋਲੰਬੀਆ ਦੇ ਲੋਅਰ ਮੇਨਲੈਂਡ ਖੇਤਰ ਦੇ ਸ਼ਹਿਰ ਡੈਲਟਾ ਵਿਚ ਔਰਤ ਦੀ ਲਾਸ਼ ਮਿਲਣ ਬਾਅਦ ਹਿਰਾਸਤ ਵਿਚ ਲਿਆ ਗਿਆ ਸੀ। ਡੈਲਟਾ ਪੁਲਿਸ ਨੇ ਪੀੜਤਾ ਦਾ ਨਾਮ, ਉਮਰ ਜਾਂ ਉਸ ਬਾਰੇ ਕੋਈ ਹੋਰ ਪਛਾਣ ਦੇ ਵੇਰਵੇ ਸਾਂਝੇ ਨਹੀਂ ਕੀਤੇ ਸਿਵਾਏ ਇਸ ਤੋਂ ਇਲਾਵਾ ਕਿ ਉਸ ਦਾ ਪਨੇਸਰ ਨਾਲ ਪਰਿਵਾਰ ਨਾਲ ਸਬੰਧ ਸੀ। ਸ਼ੁਰੂ ਦੀ ਜਾਂਚ ਤੋਂ ਮਾਮਲਾ ਕਤਲ ਦਾ ਜਾਪਿਆ। ਇਸ ਤੋਂ ਵੱਧ ਪੁਲਿਸ ਨੇ ਹੋਰ ਵੇਰਵੇ ਸਾਂਝੇ ਨਹੀਂ ਕੀਤੇ।