#CANADA

British Columbia ‘ਚ ਪਤਨੀ ਦੀ ਹੱਤਿਆ ਦੇ ਦੋਸ਼ੀ ਪੰਜਾਬੀ ਨੂੰ ਉਮਰ ਕੈਦ ਦੀ ਸਜ਼ਾ

ਟੋਰਾਂਟੋ, 23 ਫਰਵਰੀ (ਪੰਜਾਬ ਮੇਲ)- ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਸਾਲ 2022 ਵਿੱਚ ਆਪਣੀ ਪਤਨੀ ਦੀ ਘਰ ‘ਚ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ‘ਚ ਭਾਰਤੀ ਮੂਲ ਦੇ 40 ਸਾਲਾ ਵਿਅਕਤੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਨਵਿੰਦਰ ਗਿੱਲ ਨੇ ਪਿਛਲੇ ਸਾਲ ਜੂਨ ‘ਚ ਆਪਣਾ ਦੋਸ਼ ਕਬੂਲ ਕੀਤਾ ਸੀ। ਉਸ ਨੇ ਆਪਣੀ ਪਤਨੀ 40 ਸਾਲਾ ਹਰਪ੍ਰੀਤ ਕੌਰ ਗਿੱਲ ਦਾ ਕਤਲ ਕੀਤਾ ਸੀ। ਉਹ ਅਧਿਆਪਕਾ ਅਤੇ ਤਿੰਨ ਬੱਚਿਆਂ ਦੀ ਮਾਂ ਸੀ। ਦੋਸ਼ੀ ਨੂੰ 10 ਸਾਲਾਂ ਲਈ ਬਿਨਾਂ ਪੈਰੋਲ ਦੀ ਸਜ਼ਾ ਸੁਣਾਈ ਗਈ ਹੈ।