#PUNJAB

Brazil ਦੇ ਬੈਂਕ ‘ਚ ਮਰੇ ਰਿਸ਼ਤੇਦਾਰ ਤੋਂ ਕਰਜ਼ੇ ਦੇ ਕਾਗਜ਼ਾਂ ‘ਤੇ ਦਸਤਖ਼ਤ ਕਰਾਉਣ ਲਈ ਲਾਸ਼ ਲੈ ਕੇ ਆਈ ਔਰਤ Arrest

ਬ੍ਰਾਜ਼ੀਲ, 19 ਅਪ੍ਰੈਲ (ਪੰਜਾਬ ਮੇਲ)- ਬ੍ਰਾਜ਼ੀਲ ਵਿਚ ਔਰਤ ਨੇ ਕਰਜ਼ਾ ਲੈਣ ਲਈ ਦਸਤਖਤ ਕਰਾਉਣ ਵਾਸਤੇ ਬੈਂਕ ਵਿਚ ਵ੍ਹੀਲਚੇਅਰ ‘ਤੇ ਆਪਣੇ ਰਿਸ਼ੇਤਾਰ ਦੀ ਲਾਸ਼ ਲੈ ਆਈ। ਸੀ.ਸੀ.ਟੀ.ਵੀ. ਕੈਮਰੇ ਦੀ ਵੀਡੀਓ ਵਿਚ ਦਿਖਾਇਆ ਗਿਆ ਹੈ ਏਰਿਕਾ ਵਿਏਰਾ ਨੂਨੇਸ 68 ਸਾਲਾ ਮਰੇ ਵਿਅਕਤੀ ਨੂੰ ਵ੍ਹੀਲਚੇਅਰ ਵਿਚ ਬੈਂਕ ਲਿਆਈ, ਤਾਂ ਜੋ ਉਹ ਕਰਜ਼ੇ ਦੇ ਕਾਗ਼ਜ਼ਾਂ ‘ਤੇ ਦਸਤਖ਼ਤ ਕਰ ਸਕੇ। ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਰੀਓ ਡੀ ਜੇਨੇਰੀਓ ਬੈਂਕ ਦੇ ਕਰਮਚਾਰੀਆਂ ਨੇ ਐਮਰਜੈਂਸੀ ਸੇਵਾਵਾਂ ਨੂੰ ਉਦੋਂ ਸੱਦ ਲਿਆ, ਜਦੋਂ ਉਨ੍ਹਾਂ ਨੂੰ ਔਰਤ ‘ਤੇ ਸ਼ੱਕ ਹੋ ਗਿਆ। ਵਿਅਕਤੀ ਦੀ ਮੌਤ ਕਿਵੇਂ ਅਤੇ ਕਦੋਂ ਹੋਈ, ਇਸ ਬਾਰੇ ਜਾਂਚ ਕੀਤੀ ਜਾ ਰਹੀ ਹੈ। ਔਰਤ ਵਾਰ-ਵਾਰ ਮਰੇ ਵਿਅਕਤੀ ਦੇ ਹੱਥ ਵਿਚ ਪੈੱਨ ਫੜਾਉਂਦੀ ਤੇ ਉਸ ਨੂੰ ਦਸਤਖ਼ਤ ਕਰਨ ਲਈ ਕਹਿੰਦੀ। ਉਹ ਵਾਰ-ਵਾਰ ਕਹਿੰਦੀ, ‘ਅੰਕਲ ਕੀ ਤੁਸੀਂ ਸੁਣ ਰਹੇ ਹੋ? ਤੁਸੀਂ ਦਸਤਖਤ ਕਰਨੇ ਨੇ।’ ਉਹ ਫੇਰ ਕਹਿੰਦੇ ਦਸਤਖ਼ਤ ਕਰੋ, ਜੇ ਤੁਸੀਂ ਠੀਕ ਨਹੀਂ, ਤਾਂ ਮੈਂ ਤੁਹਾਨੂੰ ਹਸਪਤਾਲ ਲੈ ਜਾਵਾਂਗੀ। ਬੈਂਕ ਸਟਾਫ਼ ਨੂੰ ਸ਼ੱਕ ਹੋ ਗਿਆ ਤੇ ਉਸ ਨੇ ਪੁਲਿਸ ਨੂੰ ਬੁਲਾਇਆ। ਉਸ ਨੂੰ ਧੋਖਾਧੜੀ ਦੇ ਦੋਸ਼ ਵਿਚ ਮੌਕੇ ‘ਤੇ ਗ੍ਰਿਫਤਾਰ ਕਰ ਲਿਆ। ਲਾਸ਼ ਨੂੰ ਮੁਰਦਾ ਘਰ ਲਿਜਾਇਆ ਗਿਆ। ਔਰਤ ਦੇ ਵਕੀਲ ਨੇ ਦਲੀਲ ਦਿੱਤੀ ਕਿ ਵਿਅਕਤੀ ਦੀ ਬੈਂਕ ਵਿਚ ਮੌਤ ਹੋ ਗਈ ਸੀ ਪਰ ਪੁਲਿਸ ਦੇ ਫੋਰੈਂਸਿਕ ਵਿਸ਼ਲੇਸ਼ਣ ਤੋਂ ਪਤਾ ਲੱਗਿਆ ਹੈ ਕਿ ਉਸ ਦੀ ਮੌਤ ਪਹਿਲਾਂ ਦੀ ਹੋਈ ਹੈ।