#CANADA

Brampton ‘ਚ ਇਕ ਵਿਅਕਤੀ ‘ਤੇ ਜਾਨਲੇਵਾ ਹਮਲਾ ਕਰਨ ਵਾਲੇ ਫਰਾਰ ਹੋਏ 4 ਸ਼ੱਕੀ ਪੰਜਾਬੀਆਂ ਦੀ ਪੁਲਿਸ ਵੱਲੋਂ ਭਾਲ

-ਤਸਵੀਰਾਂ ਕੀਤੀਆਂ ਜਾਰੀ
ਬਰੈਂਪਟਨ, 6 ਦਸੰਬਰ (ਰਾਜ ਗੋਗਨਾ/ਪੰਜਾਬ ਮੇਲ)-ਬੀਤੇ ਦਿਨੀਂ ਕੈਨੇਡਾ ਦੀ ਪੀਲ ਰੀਜਨ ਵਿਚ ਪੁਲਿਸ ਚਾਰ ਬੰਦਿਆਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਦੀ ਬਰੈਂਪਟਨ ਵਿਚ ਇੱਕ ਗੰਭੀਰ ਹਮਲੇ ਦੀ ਜਾਂਚ ਦੇ ਸਬੰਧ ਵਿਚ ਭਾਲ ਕੀਤੀ ਜਾ ਰਹੀ ਹੈ। ਜਾਂਚਕਰਤਾਵਾਂ ਨੇ ਇਲਜ਼ਾਮ ਲਗਾਇਆ ਕਿ 8 ਸਤੰਬਰ ਨੂੰ 1:20 ਵਜੇ ਦੇ ਕਰੀਬ ਚਾਰ ਆਦਮੀਆਂ ਨੇ ਮੈਕਲਾਫਲਿਨ ਰੋਡ ਅਤੇ ਰੇ ਲੌਸਨ ਬੁਲੇਵਾਰਡ ਦੇ ਖੇਤਰ ਵਿਚ ਇੱਕ ਪੀੜਤ ਉੱਤੇ ਹਮਲਾ ਕੀਤਾ। ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਉਹ ਸਾਰੇ ਮੌਕੇ ਤੋਂ ਫਰਾਰ ਹੋ ਗਏ। ਪੀੜਤ ਨੂੰ ਗੰਭੀਰ, ਪਰ ਜਾਨਲੇਵਾ ਸੱਟਾਂ ਨਾਲ ਸਥਾਨਕ ਹਸਪਤਾਲ ਲਿਜਾਇਆ ਗਿਆ।
ਪੁਲਿਸ ਨੇ ਕਿਹਾ ਕਿ ਅਗਲੇਰੀ ਜਾਂਚ ਤੋਂ ਬਾਅਦ ਉਨ੍ਹਾਂ ਨੇ ਸ਼ੱਕੀਆਂ ਦੀ ਪਛਾਣ 22 ਸਾਲਾ ਆਫਤਾਬ ਗਿੱਲ ਵਜੋਂ ਕੀਤੀ, ਜਿਸਦਾ ਕੋਈ ਪੱਕਾ ਪਤਾ ਨਹੀਂ ਸੀ; ਬਰੈਂਪਟਨ ਦੇ 22 ਸਾਲਾ ਹਰਮਨਦੀਪ ਸਿੰਘ; ਬਰੈਂਪਟਨ ਦੇ 25 ਸਾਲਾ ਜਤਿੰਦਰ ਸਿੰਘ; ਅਤੇ ਬਰੈਂਪਟਨ ਦੇ 30 ਸਾਲਾ ਸਤਨਾਮ ਸਿੰਘ। ਸਾਰੇ ਚਾਰ ਆਦਮੀ ਗੰਭੀਰ ਹਮਲੇ ਲਈ ਲੋੜੀਂਦੇ ਹਨ। ਜੇਕਰ ਕਿਸੇ ਨੂੰ ਵੀ ਇਨ੍ਹਾਂ ਚਾਰਾਂ ਵਿਅਕਤੀਆਂ ਬਾਰੇ ਜਾਣਕਾਰੀ ਹੋਵੇ, ਤਾਂ ਉਹ 22 ਡਿਵੀਜ਼ਨ ਨੂੰ 905-453-2121 ‘ਤੇ ਸੰਪਰਕ ਕਰਨ ਲਈ ਕਿਹਾ ਗਿਆ ਹੈ।