ਨਵੀਂ ਦਿੱਲੀ, 30 ਨਵੰਬਰ (ਪੰਜਾਬ ਮੇਲ)- ਦੇਸ਼ ‘ਚ ਡਰੱਗ ਨਿਰਮਾਣ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ। ਹਿਮਾਚਲ ਪ੍ਰਦੇਸ਼ ਸੂਬੇ ਵਿੱਚ ਬਣੀਆਂ 38 ਦਵਾਈਆਂ ਦੇ ਸੈਂਪਲ ਟੈਸਟਿੰਗ ਵਿੱਚ ਫੇਲ੍ਹ ਪਾਏ ਗਏ ਹਨ। ਇਨ੍ਹਾਂ ਵਿੱਚ ਬੁਖਾਰ, ਦਮਾ, ਬਲੱਡ ਪ੍ਰੈਸ਼ਰ ਅਤੇ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਦੇ ਇਲਾਜ ਵਿੱਚ ਵਰਤੀਆਂ ਜਾਣ ਵਾਲੀਆਂ ਦਵਾਈਆਂ ਸ਼ਾਮਲ ਹਨ। ਡਰੱਗ ਵਿਭਾਗ ਨੇ ਇਨ੍ਹਾਂ ਦਵਾਈਆਂ ਨੂੰ ਤੁਰੰਤ ਬਾਜ਼ਾਰ ‘ਚੋਂ ਕੱਢਣ ਦੇ ਨਿਰਦੇਸ਼ ਦਿੱਤੇ ਹਨ, ਇਸ ਗੱਲ ਦਾ ਖੁਲਾਸਾ ਸੈਂਟਰਲ ਡਰੱਗ ਅਥਾਰਟੀ ਵੱਲੋਂ ਅਕਤੂਬਰ ‘ਚ ਜਾਰੀ ਅਲਰਟ ‘ਚ ਹੋਇਆ ਹੈ।
ਸੈਂਪਲ ਫ਼ੇਲ ਹੋਣ ਵਾਲੀਆਂ ਦਵਾਈਆਂ:
ਬੁਖਾਰ: ਬਾਇਓਸੀਟਾਮੋਲ
ਦਮਾ: ਮੋਂਟੀਲੁਕਾਸਟ
ਬੀਪੀ: ਟਾਰਵੀਗ੍ਰੇਸ
ਕੈਂਸਰ: ਲਿਪੋਸੋਮਲ
ਹੋਰ: ਸਟੇਮੇਰਿਲ, ਰੇਬੇਪ੍ਰੋਜ਼ੋਲ, ਟ੍ਰਿਪਿਸਨ ਆਦਿ।
ਡਰੱਗ ਵਿਭਾਗ ਨੇ ਫੇਲ ਦਵਾਈਆਂ ਦੇ ਸਾਰੇ ਬੈਚਾਂ ਨੂੰ ਤੁਰੰਤ ਬਾਜ਼ਾਰ ਵਿੱਚੋਂ ਹਟਾਉਣ ਦੇ ਹੁਕਮ ਦਿੱਤੇ ਹਨ। ਇਹ ਦਵਾਈਆਂ ਪਹਿਲਾਂ ਹੀ ਬਜ਼ਾਰ ਵਿੱਚ ਵੇਚੀਆਂ ਜਾਂਦੀਆਂ ਹਨ ਅਤੇ ਸੰਭਵ ਤੌਰ ‘ਤੇ ਮਰੀਜ਼ਾਂ ਦੁਆਰਾ ਵਰਤੀਆਂ ਜਾ ਰਹੀਆਂ ਹਨ, ਜਿਸ ਨਾਲ ਸਿਹਤ ‘ਤੇ ਗੰਭੀਰ ਪ੍ਰਭਾਵ ਪੈ ਸਕਦੇ ਹਨ।