ਮਾਣਯੋਗ ਜੱਜਾਂ ਖਿਲਾਫ ਗਲਤ ਬੋਲਣ ਵਾਲੇ ਬਰਖਾਸਤ ਡੀ.ਐੱਸ.ਪੀ. ਨੂੰ ਭੇਜਿਆ ਜੇਲ੍ਹ

ਲੁਧਿਆਣਾ, 22 ਫਰਵਰੀ (ਪੰਜਾਬ ਮੇਲ)- ਹਾਈ ਕੋਰਟ ਖ਼ਿਲਾਫ ਗਲਤ ਟਿੱਪਣੀ ਕਰਕੇ ਮਾਣਯੋਗ ਜੱਜਾਂ ਖ਼ਿਲਾਫ ਗਲਤ ਬੋਲਣ ਵਾਲੇ ਬਰਖਾਸਤ ਡੀ.ਐੱਸ.ਪੀ. ਬਲਵਿੰਦਰ ਸਿੰਘ ਸੇਖੋਂ ਨੂੰ ਮੰਗਲਵਾਰ ਪੁਲਿਸ ਨੇ ਕੋਰਟ ‘ਚ ਪੇਸ਼ ਕੀਤਾ, ਜਿੱਥੋਂ ਕੋਰਟ ਨੇ ਸੇਖੋਂ ਨੂੰ ਜੇਲ ਭੇਜ ਦਿੱਤਾ। ਹੁਣ ਸੇਖੋਂ ਨੂੰ ਪੁਲਿਸ 24 ਫਰਵਰੀ ਨੂੰ ਹਾਈ ਕੋਰਟ ‘ਚ ਪੇਸ਼ ਕੀਤਾ ਜਾਵੇਗਾ। ਅਸਲ ‘ਚ ਬਰਖਾਸਤ ਡੀ.ਐੱਸ.ਪੀ. […]

ਕੇਰਲ ‘ਚ ਅੰਗਰੇਜ਼ਾਂ ਵਲੋਂ ਲਗਾਇਆ ਦਰੱਖਤ ਰਿਕਾਰਡ ਮੁੱਲ ‘ਚ ਹੋਇਆ ਨੀਲਾਮ

ਮਲਾਪੁਰਮ, 22 ਫਰਵਰੀ (ਪੰਜਾਬ ਮੇਲ)- ਕੇਰਲ ਦੇ ਮਲਾਪੁਰਮ ਸਥਿਤ ਨੀਲਾਂਬੁਰ ਸਾਗੌਨ ਬਾਗਾਨ ‘ਚ ਅੰਗਰੇਜ਼ਾਂ ਵੱਲੋਂ ਲਗਾਇਆ ਗਿਆ ਸਾਗੌਨ ਦਾ ਦਰੱਖਤ ਹਾਲ ਹੀ ‘ਚ ਰਿਕਾਰਡ ਮੁੱਲ (40 ਲੱਖ ਰੁਪਏ) ‘ਚ ਨੀਲਾਮ ਹੋਇਆ। ਇਹ ਜਾਣਕਾਰੀ ਜੰਗਲਾਤ ਵਿਭਾਗ ਨੇ ਦਿੱਤੀ। ਸਾਲ 1909 ‘ਚ ਲਗਾਇਆ ਗਿਆ ਦਰੱਖਤ ਸੁਰੱਖਿਅਤ ਪਲਾਟ ‘ਚ ਸੁੱਕਣ ਤੋਂ ਬਾਅਦ ਖੁਦ ਹੀ ਡਿੱਗ ਗਿਆ, ਜਿਸ ਤੋਂ […]

ਭਾਜਪਾ ਆਗੂ ਗਰੇਵਾਲ ਖਿਲਾਫ ਵਿਧਾਇਕ ਨੂੰ ਧਮਕੀਆਂ ਦੇਣ ਦਾ ਪਰਚਾ ਦਰਜ

ਪਟਿਆਲਾ, 22 ਫਰਵਰੀ (ਪੰਜਾਬ ਮੇਲ)- ਭਾਜਪਾ ਆਗੂ ਹਰਜੀਤ ਗਰੇਵਾਲ ਵਿਰੁੱਧ ਰਾਜਪੁਰਾ ਪੁਲਿਸ ਵੱਲੋਂ ਮੋਬਾਈਲ ‘ਤੇ ਗਾਲ਼ਾਂ ਕੱਢਣ ਤੇ ਧਮਕੀਆਂ ਦੇਣ ਦਾ ਪਰਚਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਪੱਤਰਕਾਰ ਸੰਦੀਪ ਚੌਧਰੀ ਦੀ ਸ਼ਿਕਾਇਤ ‘ਤੇ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਸੰਦੀਪ ਚੌਧਰੀ ਨੇ ਗਰੇਵਾਲ ‘ਤੇ ਵਿਧਾਇਕਾ ਨੂੰ ਗਾਲ਼ਾਂ ਕੱਢਣ ਤੇ ਉਸ ਨੂੰ […]

ਮਿਸ਼ੀਗਨ ਸਟੇਟ ਯੁਨੀਵਰਸਿਟੀ ਵਿਚ ਹੋਈ ਗੋਲੀਬਾਰੀ ਵਿੱਚ ਜ਼ਖਮੀ ਹੋਏ 3 ਵਿਦਿਆਰਥੀਆਂ ਦੀ ਹਾਲਤ ਬੇਹੱਦ ਗੰਭੀਰ

* ਕਲਾਸਾਂ ਕਲ ਤੋਂ ਸ਼ੁਰੂ ਹੋਣ ਦੀ ਆਸ ਸੈਕਰਾਮੈਂਟੋ, 21 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ) -ਪਿਛਲੇ ਹਫਤੇ ਮਿਸ਼ੀਗਨ ਸਟੇਟ ਯੁਨੀਵਰਸਿਟੀ ਵਿਚ ਇਕ 43 ਸਾਲਾ ਵਿਅਕਤੀ ਵੱਲੋਂ ਕੀਤੀ ਗਈ ਗੋਲੀਬਾਰੀ ਵਿਚ ਜ਼ਖਮੀ ਹੋਏ 3 ਵਿਦਿਆਰਥੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਜਾਣਕਾਰੀ ਯੁਨੀਵਰਸਿਟੀ ਪੁਲਿਸ ਨੇ ਦਿੱਤੀ ਹੈ। ਇਸ ਗੋਲੀਬਾਰੀ ਵਿਚ 3 ਵਿਦਿਆਰਥੀਆਂ ਦੀ ਮੌਕੇ ਉਪਰ […]

ਨਿੱਕੀਆਂ ਕਰੂੰਬਲਾਂ ਦਾ ਕਮਲਜੀਤ ਨੀਲੋਂ ਵਿਸ਼ੇਸ਼ ਅੰਕ ਬਲਬੀਰ ਸੇਵਕ ਵੱਲੋਂ ਜਾਰੀ

ਮਾਹਿਲਪੁਰ, 21 ਫਰਵਰੀ (ਪੰਜਾਬ ਮੇਲ)- ਮਾਹਿਲਪੁਰ ਦੇ ਉੱਘੇ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਵੱਲੋਂ ਪਿਛਲੇ 27 ਸਾਲ ਤੋਂ ਨਿਰੰਤਰ ਸੰਪਾਦਿਤ ਤੇ ਪ੍ਰਕਾਸ਼ਿਤ ਕੀਤਾ ਜਾਣ ਵਾਲਾ ਪੰਜਾਬੀ ਬਾਲ ਰਸਾਲਾ ਹੁਣ ਇੰਡੀਆ ਬੁੱਕ ਆਫ ਰਿਕਾਰਡਜ਼ ਵਿੱਚ ਦਰਜ ਹੋ ਚੁੱਕਾ ਹੈ। ਇਸ ਰਸਾਲੇ ਦੇ 28 ਵੇਂ ਸਾਲ ਦਾ ਪ੍ਰਵੇਸ਼ ਅੰਕ ਕਮਲਜੀਤ ਨੀਲੋਂ ਵਿਸ਼ੇਸ਼ ਅੰਕ ਹੈ। ਇਸ ਵਿਸ਼ੇਸ਼ ਅੰਕ […]

ਸਟੱਡੀ ਦੇ ਮਾਮਲੇ ‘ਚ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਕੈਨੇਡਾ

-2022 ਵਿਚ ਵੱਖ-ਵੱਖ ਕੋਰਸਾਂ ਤਹਿਤ ਦਾਖਲੇ ਨੂੰ ਲੈ ਕੇ ਕੈਨੇਡਾ ਪਹੁੰਚੇ 5.5 ਲੱਖ ਵਿਦਿਆਰਥੀ – 2.26 ਲੱਖ ਵਿਦਿਆਰਥੀ ਇਕੱਲੇ ਭਾਰਤ ਤੋਂ ਟੋਰਾਂਟੋ, 21 ਫਰਵਰੀ (ਪੰਜਾਬ ਮੇਲ)- ਸਟੱਡੀ ਦੇ ਮਾਮਲੇ ਵਿਚ ਕੈਨੇਡਾ ਵਿਦਿਆਰਥੀਆਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ। ਅੰਕੜਿਆਂ ਮੁਤਾਬਕ ਸਾਲ 2022 ਵਿਚ ਵੱਖ-ਵੱਖ ਕੋਰਸਾਂ ਦੇ ਤਹਿਤ ਦਾਖਲੇ ਨੂੰ ਲੈ ਕੇ ਕੈਨੇਡਾ ਪਹੁੰਚੇ 5.5 ਲੱਖ […]

ਬਾਇਡਨ ਪ੍ਰਸ਼ਾਸਨ ਵੱਲੋਂ ਸੀ.ਐੱਸ.ਪੀ.ਏ. ਤਹਿਤ ਨੀਤੀਗਤ ਨਿਯਮਾਂ ‘ਚ ਬਦਲਾਅ ਦਾ ਐਲਾਨ

-ਭਾਰਤੀਆਂ ਨੂੰ ਹੋਵੇਗਾ ਫ਼ਾਇਦਾ ਵਾਸ਼ਿੰਗਟਨ, 21 ਫਰਵਰੀ (ਪੰਜਾਬ ਮੇਲ)- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੇ ਪ੍ਰਸ਼ਾਸਨ ਨੇ ‘ਚਾਈਲਡ ਸਟੇਟਸ ਪ੍ਰੋਟੈਕਸ਼ਨ ਐਕਟ’ (ਸੀ.ਐੱਸ.ਪੀ.ਏ.) ਦੇ ਤਹਿਤ ਕੁਝ ਸਥਿਤੀਆਂ ਵਿਚ ਪ੍ਰਵਾਸੀ ਦੀ ਉਮਰ ਦੀ ਗਣਨਾ ਕਰਨ ਦੇ ਉਦੇਸ਼ ਨਾਲ ਇਕ ਨੀਤੀ ਮੈਨੂਅਲ ਨੂੰ ਅਪਡੇਟ ਕਰਨ ਦਾ ਐਲਾਨ ਕੀਤਾ ਹੈ। ਇਸ ਕਦਮ ਭਾਵੇਂ ਛੋਟਾ ਹੈ ਪਰ ਇਸ ਨੂੰ ਉਨ੍ਹਾਂ ਲੋਕਾਂ […]

ਅਮਰੀਕਾ ਅਦਾਲਤ ਵੱਲੋਂ ਕਤਲ ਦੇ ਦੋਸ਼ ‘ਚ 28 ਸਾਲ ਸਲਾਖਾਂ ਪਿੱਛੇ ਬਿਤਾਉਣ ਵਾਲਾ ਵਿਅਕਤੀ ਬੇਕਸੂਰ ਕਰਾਰ

-22 ਸਾਲ ਦੀ ਉਮਰ ‘ਚ ਗਿਆ ਸੀ ਜੇਲ੍ਹ ਵਾਸ਼ਿੰਗਟਨ, 21 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਮਿਸੂਰੀ ਸੂਬੇ ‘ਚ ਕਤਲ ਦੇ ਦੋਸ਼ ਵਿਚ ਕਰੀਬ 28 ਸਾਲ ਸਲਾਖਾਂ ਪਿੱਛੇ ਬਿਤਾਉਣ ਵਾਲੇ ਇਕ ਵਿਅਕਤੀ ਨੂੰ ਅਦਾਲਤ ਨੇ ਬੇਕਸੂਰ ਕਰਾਰ ਦਿੱਤਾ ਹੈ। ਜੱਜ ਡੇਵਿਡ ਮੇਸਨ ਦੀ ਅਦਾਲਤ ਵਿਚ ਸੁਣਵਾਈ ਤੋਂ ਬਾਅਦ ਸਬੂਤਾਂ ਦੇ ਆਧਾਰ ‘ਤੇ ਲੈਮਰ ਜੌਨਸਨ (50) ਨੂੰ […]

ਇੰਡੋ-ਕੈਨੇਡੀਅਨ ਪੰਜਾਬੀ ਵਿਅਕਤੀ ਨੇ ਅਮਰੀਕਾ ‘ਚ ਪ੍ਰਵਾਸੀਆਂ ਦੀ ਤਸਕਰੀ ਕਰਨ ਦਾ ਦੋਸ਼ ਸਵਿਕਾਰਿਆ

– ਮਨੁੱਖੀ ਤਸਕਰੀ ਰਾਹੀਂ 5 ਲੱਖ ਡਾਲਰ ਤੋਂ ਵੱਧ ਰਕਮ ਪ੍ਰਾਪਤ ਕੀਤੀ – 9 ਮਈ ਨੂੰ ਸੁਣਾਈ ਜਾਵੇਗੀ ਸਜ਼ਾ ਟੋਰਾਂਟੋ, 21 ਫਰਵਰੀ (ਪੰਜਾਬ ਮੇਲ)-  ਸੈਂਕੜੇ ਭਾਰਤੀਆਂ ਨੂੰ ਨਾਜਾਇਜ਼ ਤਰੀਕੇ ਨਾਲ ਕੈਨੇਡਾ ਦੇ ਰਸਤੇ ਅਮਰੀਕਾ ਦਾ ਬਾਰਡਰ ਪਾਰ ਕਰਵਾਉਣ ਵਾਲੇ 49 ਸਾਲਾ ਰਜਿੰਦਰ ਪਾਲ ਸਿੰਘ ਨੇ ਆਪਣਾ ਦੋਸ਼ ਸਵਿਕਾਰ ਕਰ ਲਿਆ ਹੈ। ਭਾਰਤੀ-ਕੈਨੇਡੀਅਨ ਰਜਿੰਦਰ ਪਾਲ ਸਿੰਘ […]

ਅਮਰੀਕੀ ਹਵਾਈ ਅੱਡਿਆਂ ‘ਤੇ ਪਿਛਲੇ ਸਾਲ ਰਿਕਾਰਡ 6,542 ਹਥਿਆਰ ਕੀਤੇ ਗਏ ਜ਼ਬਤ

-ਅਮਰੀਕੀ ਲੋਕਾਂ ‘ਚ ਹਥਿਆਰਾਂ ਦੀ ਦੌੜ ਚਿੰਤਾਜਨਕ ਤੌਰ ‘ਤੇ ਵਧੀ ਅਟਲਾਂਟਾ, 21 ਫਰਵਰੀ (ਪੰਜਾਬ ਮੇਲ)- ਅਮਰੀਕਾ ਵਿਚ ਆਵਾਜਾਈ ਸੁਰੱਖਿਆ ਪ੍ਰਸ਼ਾਸਨ (ਟੀ.ਐੱਸ.ਏ.) ਨੇ ਪਿਛਲੇ ਸਾਲ ਹਵਾਈ ਅੱਡਿਆਂ ‘ਤੇ 6,542 ਬੰਦੂਕਾਂ ਜ਼ਬਤ ਕੀਤੀਆਂ ਮਤਲਬ ਹਵਾਈ ਅੱਡੇ ‘ਤੇ ਪ੍ਰਤੀ ਦਿਨ ਜਾਂਚ ਦੌਰਾਨ ਲਗਭਗ 18 ਬੰਦੂਕਾਂ ਫੜੀਆਂ। ਪਿਛਲੇ ਸਾਲ ਅਮਰੀਕਾ ਦੇ ਹਵਾਈ ਅੱਡਿਆਂ ‘ਤੇ ਜ਼ਬਤ ਕੀਤੇ ਗਏ ਹਥਿਆਰਾਂ ਦੀ […]