ਚੀਨ, ਹਾਂਗਕਾਂਗ, ਜਾਪਾਨ, ਦੱਖਣੀ ਕੋਰੀਆ, ਸਿੰਗਾਪੁਰ ਤੇ ਥਾਈਲੈਂਡ ਤੋਂ ਭਾਰਤ ਆਉਣ ਵਾਲਿਆਂ ਲਈ ਕੋਵਿਡ ਟੈਸਟ ਰਿਪੋਰਟ ਦੀ ਲੋੜ ਨਹੀਂ

ਨਵੀਂ ਦਿੱਲੀ, 10 ਫਰਵਰੀ (ਪੰਜਾਬ ਮੇਲ)- ਚੀਨ, ਹਾਂਗਕਾਂਗ, ਜਾਪਾਨ, ਦੱਖਣੀ ਕੋਰੀਆ, ਸਿੰਗਾਪੁਰ ਅਤੇ ਥਾਈਲੈਂਡ ਤੋਂ ਭਾਰਤ ਆਉਣ ਵਾਲੇ ਯਾਤਰੀਆਂ ਨੂੰ ਹੁਣ 13 ਫਰਵਰੀ ਤੋਂ ‘ਏਅਰ ਸੁਵਿਧਾ’ ਪੋਰਟਲ ‘ਤੇ ਪ੍ਰੀ-ਡਿਪਾਰਚਰ ਕੋਵਿਡ ਟੈਸਟ ਰਿਪੋਰਟ ਅਤੇ ਸਵੈ-ਸਿਹਤ ਘੋਸ਼ਣਾ ਪੱਤਰ ਅਪਲੋਡ ਕਰਨ ਦੀ ਲੋੜ ਨਹੀਂ ਹੋਵੇਗੀ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਸਰਕਾਰ ਨੇ ਇਹ ਫੈਸਲਾ ਲਿਆ […]

14 ਫਰਵਰੀ ਨੂੰ ਗਾਂ ਗਲਵੱਕੜੀ ਦਿਵਸ ਮਨਾਉਣ ਦੀ ਅਪੀਲ ਪਸ਼ੂ ਭਲਾਈ ਬੋਰਡ ਵੱਲੋਂ ਵਾਪਸ

ਨਵੀਂ ਦਿੱਲੀ, 10 ਫਰਵਰੀ (ਪੰਜਾਬ ਮੇਲ)- ਭਾਰਤੀ ਪਸ਼ੂ ਭਲਾਈ ਬੋਰਡ ਨੇ ਅੱਜ ਕਿਹਾ ਹੈ ਕਿ ਉਸ ਨੇ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ 14 ਫਰਵਰੀ ਨੂੰ ‘ਕਾਓ ਹੱਗ ਡੇਅ'(ਗਾਂ ਨੂੰ ਗਲਵੱਕੜੀ ਦਿਵਸ) ਵਜੋਂ ਮਨਾਉਣ ਦੀ ਅਪੀਲ ਵਾਪਸ ਲੈ ਲਈ ਹੈ। 14 ਫਰਵਰੀ ਨੂੰ ਦੁਨੀਆ ਭਰ ਵਿੱਚ ਵੈਲੇਨਟਾਈਨ ਡੇਅ ਵਜੋਂ ਮਨਾਇਆ ਜਾਂਦਾ ਹੈ।

ਲੰਬੀ ਦੇ ਪਿੰਡ ਖੇਮਾਖੇੜਾ ’ਚ 70 ਸਾਲਾ ਬਜ਼ੁਰਗ ਦੀ ਮੰਜੇ ਨਾਲ ਬੰਨ੍ਹ ਕੇ ਹੱਤਿਆ

ਲੰਬੀ, 10 ਫਰਵਰੀ (ਪੰਜਾਬ ਮੇਲ)- ਪਿੰਡ ਖੇਮਾਖੇੜਾ ਵਿੱਚ 70 ਸਾਲਾ ਬਜ਼ੁਰਗ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਹੈ। ਮੁੱਢਲੀ ਜਾਣਕਾਰੀ ਮੁਤਾਬਕ ਘਰ ਦੇ ਮੂਹਰੇ ਸਥਿਤ ਦੁਕਾਨ-ਕਮ-ਡੇਅਰੀ ’ਚ ਸੁੱਤੇ ਮੰਗਲ ਰਾਮ ਦੀ ਅੱਜ ਤੜਕੇ ਕਰੀਬ ਸਾਢੇ ਤਿੰਨ ਵਜੇ ਲਾਸ਼ ਮਿਲੀ। ਉਸ ਦੀ ਲਾਸ਼ ਮੰਜੇ ਨਾਲ ਬੰਨ੍ਹੀ ਹੋਈ ਸੀ ਅਤੇ ਸਿਰ ’ਤੇ ਹਥੌੜੇ ਵਗੈਰਾ ਨਾਲ ਵਾਰ […]

ਤੁਰਕੀ ਤੇ ਸੀਰੀਆ ਵਿੱਚ ਮ੍ਰਿਤਕਾਂ ਦੀ ਗਿਣਤੀ 19 ਹਜ਼ਾਰ ਤੋਂ ਪਾਰ

ਗਾਜ਼ੀਆਂਤੇਪ,  10 ਫਰਵਰੀ (ਪੰਜਾਬ ਮੇਲ)- ਤੁਰਕੀ ਅਤੇ ਸੀਰੀਆ ’ਚ ਆਏ ਭੂਚਾਲ ’ਚ ਮਰਨ ਵਾਲਿਆਂ ਦੀ ਗਿਣਤੀ 19,300 ਹੋ ਗਈ ਹੈ। ਹੁਣ ਤੱਕ ਭੂਚਾਲ ’ਚ 60 ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਹਨ। ਕੁਦਰਤ ਦੇ ਕਹਿਰ ਕਾਰਨ ਘਰੋਂ ਬੇਘਰ ਹੋਏ ਹਜ਼ਾਰਾਂ ਲੋਕਾਂ ਨੂੰ ਹੁਣ ਕੜਾਕੇ ਦੀ ਠੰਢ ਨਾਲ ਵੀ ਜੂਝਣਾ ਪੈ ਰਿਹਾ ਹੈ। ਭੂਚਾਲ ਆਉਣ ਦੇ […]

2011 ਤੋਂ ਬਾਅਦ 16 ਲੱਖ ਭਾਰਤੀਆਂ ਨੇ ਦੇਸ਼ ਦੀ ਨਾਗਰਿਕਤਾ ਛੱਡੀ

-2,25,620 ਨਾਗਰਿਕ ਨੇ ਬੀਤੇ ਵਰ੍ਹੇ ਹੀ ਛੱਡੀ ਭਾਰਤੀ ਨਾਗਰਿਕਤਾ ਨਵੀਂ ਦਿੱਲੀ, 9 ਫਰਵਰੀ (ਪੰਜਾਬ ਮੇਲ)- ਸਰਕਾਰ ਵੱਲੋਂ ਰਾਜ ਸਭਾ ਵਿਚ ਅੱਜ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ ਦੇਸ਼ ਵਿਚ ਸਾਲ 2011 ਤੋਂ 2022 ਤੱਕ 16 ਲੱਖ ਤੋਂ ਵਧ ਭਾਰਤੀਆਂ ਨੇ ਦੇਸ਼ ਦੀ ਨਾਗਰਿਕਤਾ ਛੱਡੀ ਹੈ। ਇਨ੍ਹਾਂ ਵਿਚੋਂ 2,25,620 ਅਜਿਹੇ ਨਾਗਰਿਕ ਜਿਨ੍ਹਾਂ ਨੇ ਬੀਤੇ ਵਰ੍ਹੇ ਹੀ ਭਾਰਤੀ […]

ਏਅਰ ਇੰਡੀਆ ‘ਚ ਪਾਇਲਟਾਂ ਦੀ ਕਮੀ ਕਾਰਨ ਅਮਰੀਕਾ ਤੇ ਕੈਨੇਡਾ ਦੀਆਂ ਉਡਾਣਾਂ ਰੱਦ

ਮੁੰਬਈ, 9 ਫਰਵਰੀ (ਪੰਜਾਬ ਮੇਲ)- ਏਅਰ ਇੰਡੀਆ ਦਾ ਸੰਚਾਲਨ ਚਾਲਕ ਦਲ ਦੇ ਮੈਂਬਰਾਂ ਦੀ ਕਮੀ ਕਾਰਨ ਪ੍ਰਭਾਵਿਤ ਹੋ ਰਿਹਾ ਹੈ। ਸੂਤਰ ਨੇ ਦੱਸਿਆ ਕਿ ਇਸ ਕਾਰਨ ਅਮਰੀਕਾ ਅਤੇ ਕੈਨੇਡਾ ਦੀਆਂ ਕੁਝ ਉਡਾਣਾਂ ਜਾਂ ਤਾਂ ਰੱਦ ਹੋ ਰਹੀਆਂ ਹਨ ਜਾਂ ਉਨ੍ਹਾਂ ਦੀ ਰਵਾਨਗੀ ਵਿਚ ਦੇਰੀ ਹੋ ਰਹੀ ਹੈ। ਟਾਟਾ ਸਮੂਹ ਦੀ ਕੰਪਨੀ ਏਅਰ ਇੰਡੀਆ ਨੂੰ ਵੀ […]

ਐੱਚ-1ਬੀ ਵੀਜ਼ਾ ਧਾਰਕਾਂ ਲਈ ਗ੍ਰੇਸ ਪੀਰੀਅਡ ਵਧਾਉਣ ਲਈ ਆਨਲਾਈਨ ਪਟੀਸ਼ਨ ਸ਼ੁਰੂ

ਵਾਸ਼ਿੰਗਟਨ, 9 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਤਕਨੀਕੀ ਖੇਤਰ ਵਿਚ ਵੱਡੀ ਗਿਣਤੀ ਵਿਚ ਛਾਂਟੀ ਕਾਰਨ ਭਾਰਤੀ ਪੇਸ਼ੇਵਰ ਬੇਰੁਜ਼ਗਾਰ ਹੋ ਗਏ ਹਨ। ਇਸ ਮਗਰੋਂ ਦੋ ਭਾਰਤੀ-ਅਮਰੀਕੀ ਸੰਗਠਨਾਂ ਨੇ ਇਕ ਆਨਲਾਈਨ ਪਟੀਸ਼ਨ ਸ਼ੁਰੂ ਕੀਤੀ ਹੈ, ਜਿਸ ਵਿਚ ਰਾਸ਼ਟਰਪਤੀ ਜੋਅ ਬਾਇਡਨ ਨੂੰ ਐੱਚ-1ਬੀ ਵੀਜ਼ਾ ਦੀ ਗ੍ਰੇਸ ਪੀਰੀਅਡ ਵਧਾਉਣ ਦੀ ਅਪੀਲ ਕੀਤੀ ਗਈ ਹੈ। ਪਟੀਸ਼ਨ ਮੁਤਾਬਕ ਗ੍ਰੇਸ ਪੀਰੀਅਡ ਦੋ […]

ਆਈ.ਐੱਸ.ਆਈ.ਐੱਲ.-ਕੇ ਵੱਲੋਂ ਅਫ਼ਗ਼ਾਨਿਸਤਾਨ ‘ਚ ਭਾਰਤ, ਇਰਾਨ ਤੇ ਚੀਨ ਦੇ ਸਫ਼ਾਰਤਖ਼ਾਨਿਆਂ ‘ਤੇ ਅੱਤਵਾਦੀ ਹਮਲੇ ਦਾ ਖਤਰਾ

ਸੰਯੁਕਤ ਰਾਸ਼ਟਰ, 9 ਫਰਵਰੀ (ਪੰਜਾਬ ਮੇਲ)- ਆਈ.ਐੱਸ.ਆਈ.ਐੱਲ.-ਕੇ ਵੱਲੋਂ ਅਫ਼ਗਾਨਿਸਤਾਨ ਵਿਚ ਭਾਰਤ, ਇਰਾਨ ਅਤੇ ਚੀਨ ਦੇ ਸਫ਼ਾਰਤਖ਼ਾਨਿਆਂ ‘ਤੇ ਅੱਤਵਾਦੀ ਹਮਲੇ ਕਰਨ ਦਾ ਖ਼ਤਰਾ ਹੈ। ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਤੋਨੀਓ ਗੁਟੇਰੇਜ਼ ਦੀ ਆਈ.ਐੱਸ.ਆਈ.ਐੱਲ. ਦੇ ਖਤਰੇ ਬਾਰੇ ਰਿਪੋਰਟ ਵਿੱਚ ਇਹ ਖੁਲਾਸਾ ਕੀਤਾ ਗਿਆ ਹੈ।

ਦਾਦੇ ਦੀ ਪੋਤੀ ਨੂੰ ਦਿੱਤੀ ਇਕ ਸਲਾਹ ਨੇ ਬਣਾਇਆ ਕਰੋੜਪਤੀ,

-18 ਸਾਲਾ ਜੂਲੀਅਟ ਲੈਮੌਰ ਦੀ ਲੱਗੀ 48 ਮਿਲੀਅਨ ਕੈਨੇਡੀਅਨ ਡਾਲਰ ਦੀ ਲਾਟਰੀ ਟੋਰਾਂਟੋ, 9 ਫਰਵਰੀ (ਪੰਜਾਬ ਮੇਲ)- ਜੂਲੀਅਟ ਲੈਮੌਰ (18) ਦੀ ਜ਼ਿੰਦਗੀ ਉਸ ਸਮੇਂ ਬਦਲ ਗਈ ਜਦੋਂ ਉਸਦੀ ਕਰੋੜਾਂ ਰੁਪਏ ਦੀ ਲਾਟਰੀ ਲੱਗ ਗਈ। ਦਰਅਸਲ, ਜੂਲੀਅਟ ਸਟੋਰ ਵਿਚ ਆਪਣੇ ਦਾਦੇ ਨਾਲ ਕੁਝ ਖਰੀਦਾਰੀ ਕਰਨ ਗਈ ਸੀ। ਇਥੇ ਉਸਦੇ ਦਾਦੇ ਨੇ ਉਸ ਦੇ 18ਵੇਂ ਜਨਮਦਿਨ ਨੂੰ […]

ਪਾਕਿ ਪ੍ਰਸ਼ਾਸਨ ਨੇ 190 ਹਿੰਦੂਆਂ ਨੂੰ ਭਾਰਤ ਜਾਣ ਤੋਂ ਰੋਕਿਆ

ਇਸਲਾਮਾਬਾਦ, 9 ਫਰਵਰੀ (ਪੰਜਾਬ ਮੇਲ)- ਗੁਆਂਢੀ ਮੁਲਕ ਵਿੱਚ ਜਾਣ ਸਬੰਧੀ ਤਸੱਲੀਬਖਸ਼ ਜਵਾਬ ਦੇਣ ‘ਚ ਨਾਕਾਮ ਰਹਿਣ ‘ਤੇ ਪਾਕਿਸਤਾਨ ਦੀਆਂ ਅਥਾਰਟੀਆਂ ਨੇ 190 ਹਿੰਦੂਆਂ ਨੂੰ ਭਾਰਤ ਜਾਣ ਤੋਂ ਰੋਕ ਦਿੱਤਾ ਹੈ। ਇਹ ਜਾਣਕਾਰੀ ਮੀਡੀਆ ਰਿਪੋਰਟ ਤੋਂ ਹਾਸਲ ਹੋਈ ਹੈ। ਰਿਪੋਰਟ ਮੁਤਾਬਕ ਸਿੰਧ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਿਤ ਹਿੰਦੂ ਪਰਿਵਾਰ, ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ […]