ਪਾਕਿ ਪ੍ਰਸ਼ਾਸਨ ਨੇ 190 ਹਿੰਦੂਆਂ ਨੂੰ ਭਾਰਤ ਜਾਣ ਤੋਂ ਰੋਕਿਆ

ਇਸਲਾਮਾਬਾਦ, 9 ਫਰਵਰੀ (ਪੰਜਾਬ ਮੇਲ)- ਗੁਆਂਢੀ ਮੁਲਕ ਵਿੱਚ ਜਾਣ ਸਬੰਧੀ ਤਸੱਲੀਬਖਸ਼ ਜਵਾਬ ਦੇਣ ‘ਚ ਨਾਕਾਮ ਰਹਿਣ ‘ਤੇ ਪਾਕਿਸਤਾਨ ਦੀਆਂ ਅਥਾਰਟੀਆਂ ਨੇ 190 ਹਿੰਦੂਆਂ ਨੂੰ ਭਾਰਤ ਜਾਣ ਤੋਂ ਰੋਕ ਦਿੱਤਾ ਹੈ। ਇਹ ਜਾਣਕਾਰੀ ਮੀਡੀਆ ਰਿਪੋਰਟ ਤੋਂ ਹਾਸਲ ਹੋਈ ਹੈ। ਰਿਪੋਰਟ ਮੁਤਾਬਕ ਸਿੰਧ ਦੇ ਵੱਖ-ਵੱਖ ਇਲਾਕਿਆਂ ਨਾਲ ਸਬੰਧਿਤ ਹਿੰਦੂ ਪਰਿਵਾਰ, ਜਿਨ੍ਹਾਂ ਵਿਚ ਔਰਤਾਂ ਤੇ ਬੱਚੇ ਵੀ ਸ਼ਾਮਲ […]

ਅਮਰੀਕਾ ‘ਚ ਭਾਰਤੀ ਕੰਪਨੀ ਦੇ ਆਈ ਡ੍ਰਾਪਸ ਕਾਰਨ ਕਈ ਗੰਭੀਰ ਪ੍ਰਭਾਵ ਦੀਆਂ ਘਟਨਾਵਾਂ ਵਾਪਰੀਆਂ

-ਕੰਪਨੀ ਨੇ ਵਾਪਸ ਮੰਗਵਾਈ ਦਵਾਈ ਚੇਨਈ, 9 ਫਰਵਰੀ (ਪੰਜਾਬ ਮੇਲ)- ਚੇਨਈ ਸਥਿਤ ਇਕ ਕੰਪਨੀ ਨੇ ਅਮਰੀਕੀ ਬਾਜ਼ਾਰ ਤੋਂ ਆਪਣੇ ਆਈ ਡ੍ਰਾਪਸ ਨੂੰ ਵਾਪਸ ਮੰਗਵਾ ਲਿਆ ਹੈ ਕਿਉਂਕਿ ਅਮਰੀਕੀ ਸਰਕਾਰੀ ਏਜੰਸੀ ਨੇ ਕੰਪਨੀ ਨੂੰ ਸੂਚਿਤ ਕੀਤਾ ਹੈ ਕਿ ਆਈ ਡ੍ਰਾਪਸ ਦੀ ਵਰਤੋਂ ਕਾਰਨ ਕਈ ਗੰਭੀਰ ਮਾੜੇ ਪ੍ਰਭਾਵ ਦੀਆਂ ਘਟਨਾਵਾਂ ਹੋਈਆਂ ਹਨ। ਅਮਰੀਕੀ ਸਰਕਾਰੀ ਏਜੰਸੀ ਸੈਂਟਰ ਫਾਰ […]

ਹਿੰਡਨਬਰਗ ਰਿਪੋਰਟ ਦੀ ਜਾਂਚ ਮੰਗਣ ਵਾਲੀ ਪਟੀਸ਼ਨ ‘ਤੇ ਸੁਪਰੀਮ ਕੋਰਟ ਸੁਣਵਾਈ ਲਈ ਤਿਆਰ

ਨਵੀਂ ਦਿੱਲੀ, 9 ਫਰਵਰੀ (ਪੰਜਾਬ ਮੇਲ)- ਅਡਾਨੀ ਸਮੂਹ ਦੀਆਂ ਕੰਪਨੀਆਂ ਬਾਰੇ ਹਿੰਡਨਬਰਗ ਰਿਸਰਚ ਰਿਪੋਰਟ ਦੀ ਅਦਾਲਤ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ‘ਤੇ ਸੁਪਰੀਮ ਕੋਰਟ ਸੁਣਵਾਈ ਕਰਨ ਲਈ ਤਿਆਰ ਹੈ। ਸਰਵਉੱਚ ਅਦਾਲਤ ਇਸ ‘ਤੇ ਸ਼ੁੱਕਰਵਾਰ ਨੂੰ ਸੁਣਵਾਈ ਕਰੇਗੀ। ਪਟੀਸ਼ਨ ‘ਚ ਜਾਂਚ ਲਈ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੀ ਨਿਗਰਾਨੀ ਹੇਠ ਕਮੇਟੀ ਕਾਇਮ […]

‘ਕਾਲੇ ਧਨ ਨੂੰ ਸਫੈਦ’ ਕਰਨ ਵਾਲੀਆਂ ਕੰਪਨੀਆਂ ‘ਤੇ ਵਿਜੀਲੈਂਸ ਦਾ ਸ਼ਿਕੰਜਾ

* ਸਿਆਸਤਦਾਨਾਂ ਤੇ ਅਧਿਕਾਰੀਆਂ ਵੱਲੋਂ ਰੀਅਲ ਅਸਟੇਟ ਕੰਪਨੀਆਂ ‘ਚ ‘ਗੁਪਤ ਨਿਵੇਸ਼’ ਦੇ ਤੱਥ ਆਏ ਸਾਹਮਣੇ * ਵਿਜੀਲੈਂਸ ਨੇ ਸਰੋਤਾਂ ਤੋਂ ਜ਼ਿਆਦਾ ਆਮਦਨ ਦੇ ਮਾਮਲਿਆਂ ਦੀ ਜਾਂਚ ‘ਚ ਕੰਪਨੀਆਂ ਨੂੰ ਵੀ ਆਧਾਰ ਬਣਾਇਆ ਚੰਡੀਗੜ੍ਹ, 9 ਫਰਵਰੀ (ਪੰਜਾਬ ਮੇਲ)- ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਬੇਨਾਮੀ ਜਾਂ ਕਾਨੂੰਨੀ ਵਾਰਿਸਾਂ ਦੇ ਨਾਂ ‘ਤੇ ਜਾਇਦਾਦ ਬਣਾਉਣ ਵਾਲੇ ਸਿਆਸਤਦਾਨਾਂ ਅਤੇ ਅਫ਼ਸਰਾਂ ਦੀ […]

ਜਲੰਧਰ ਲੋਕ ਸਭਾ ਦੀ ਜ਼ਿਮਨੀ ਚੋਣ ‘ਚ ਬਸਪਾ ਉਤਾਰੇਗੀ ਉਮੀਦਵਾਰ

* ਅਕਾਲੀ-ਬਸਪਾ ਗੱਠਜੋੜ ਵੱਲੋਂ ਰਣਨੀਤੀ ਤਿਆਰ * ਮਾਇਆਵਤੀ ਕਰੇਗੀ ਚੋਣ ਪ੍ਰਚਾਰ   ਜਲੰਧਰ, 9 ਫਰਵਰੀ (ਪੰਜਾਬ ਮੇਲ)- ਕਾਂਗਰਸ ਦੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਦੀ ਮੌਤ ਤੋਂ ਬਾਅਦ ਜਲੰਧਰ ਸੰਸਦੀ ਹਲਕੇ ਦੀ ਜ਼ਿਮਨੀ ਚੋਣ ਲਈ ਸ਼੍ਰੋਮਣੀ ਅਕਾਲੀ ਦਲ-ਬਸਪਾ (ਬਹੁਜਨ ਸਮਾਜ ਪਾਰਟੀ) ਗੱਠਜੋੜ ਵੱਲੋਂ ਪੁਰਾਣੇ ਟਕਸਾਲੀ ਬਸਪਾਈ ਨੂੰ ਉਮੀਦਵਾਰ ਵਜੋਂ ਮੈਦਾਨ ਵਿਚ ਉਤਾਰਿਆ ਜਾਵੇਗਾ। ਬਸਪਾ […]

ਡੇਰਾ ਸਿਰਸਾ ਮੁਖੀ ਦੀ ਪੈਰੋਲ ਵਿਰੁੱਧ ਐੱਸ.ਜੀ.ਪੀ.ਸੀ. ਦੀ ਪਟੀਸ਼ਨ ‘ਤੇ ਹਾਈ ਕੋਰਟ ਵੱਲੋਂ ਹਰਿਆਣਾ ਸਰਕਾਰ ਨੂੰ ਨੋਟਿਸ

ਚੰਡੀਗੜ੍ਹ, 9 ਫਰਵਰੀ (ਪੰਜਾਬ ਮੇਲ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ.ਜੀ.ਪੀ.ਸੀ.) ਵੱਲੋਂ ਡੇਰਾ ਮੁਖੀ ਨੂੰ ਦਿੱਤੀ ਪੈਰੋਲ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ‘ਤੇ ਹਾਈ ਕੋਰਟ ਨੇ ਡੇਰਾ ਮੁਖੀ, ਹਰਿਆਣਾ ਸਰਕਾਰ ਅਤੇ ਹੋਰ ਬਚਾਅ ਪੱਖ ਨੂੰ ਨੋਟਿਸ ਜਾਰੀ ਕਰਕੇ ਜਵਾਬ ਤਲਬ ਕੀਤਾ ਹੈ। ਅਦਾਲਤ ਨੇ ਡੇਰਾ ਮੁਖੀ ਨੂੰ ਦਸਤੀ ਨੋਟਿਸ ਭੇਜਿਆ ਹੈ। ਹਾਈ ਕੋਰਟ ਦੇ ਜਸਟਿਸ ਏ.ਜੀ. […]

ਅਮਰੀਕਾ ‘ਚ 25 ਸਾਲਾ ਭਾਰਤੀ ਵਿਦਿਆਰਥੀ ਦੀ ਗੋਲੀ ਲੱਗਣ ਕਾਰਨ ਮੌਤ

ਹੈਦਰਾਬਾਦ/ਵਾਸ਼ਿੰਗਟਨ, 9 ਫਰਵਰੀ (ਪੰਜਾਬ ਮੇਲ)- (ਆਈ.ਏ.ਐੱਨ.ਐੱਸ.):  ਅਮਰੀਕਾ ਤੋਂ ਇਕ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ ਤੇਲੰਗਾਨਾ ਦੇ ਇੱਕ ਵਿਦਿਆਰਥੀ ਦੀ ਉਸ ਸਮੇਂ ਮੌਤ ਹੋ ਗਈ, ਜਦੋਂ ਉਸ ਤੋਂ ਹੱਥ ਵਿਚ ਫੜੀ ਬੰਦੂਕ ਅਚਾਨਕ ਚਲ ਪਈ। ਉਸ ਦੇ ਪਰਿਵਾਰ ਨੇ ਇਹ ਜਾਣਕਾਰੀ ਦਿੱਤੀ। ਸੋਮਵਾਰ ਰਾਤ (ਸਥਾਨਕ ਸਮੇਂ ਅਨੁਸਾਰ) ਅਲਬਾਮਾ ਰਾਜ ਦੇ ਔਬਰਨ ਵਿੱਚ ਵਾਪਰੀ ਇਸ ਘਟਨਾ […]

ਤੁਰਕੀ ਤੇ ਸੀਰੀਆ ’ਚ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 15000 ਨੂੰ ਟੱਪੀ

ਅੰਕਾਰਾ (ਤੁਰਕੀ), 9 ਫਰਵਰੀ (ਪੰਜਾਬ ਮੇਲ)- ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਕਾਰਨ ਪ੍ਰਭਾਵਿਤ ਖੇਤਰ ਵਿੱਚ ਢਹਿ-ਢੇਰੀ ਹੋਏ ਮਕਾਨਾਂ ਦੇ ਮਲਬੇ ਵਿੱਚੋਂ ਹੋਰ ਲਾਸ਼ਾਂ ਕੱਢਣ ਕਾਰਨ ਮਰਨ ਵਾਲਿਆਂ ਦੀ ਗਿਣਤੀ 15,000 ਤੋਂ ਵੱਧ ਹੋ ਗਈ ਹੈ। ਤੁਰਕੀ ਵਿੱਚ ਸੋਮਵਾਰ ਤੜਕੇ ਆਏ ਭੂਚਾਲ ਅਤੇ ਝਟਕਿਆਂ ਕਾਰਨ ਦੇਸ਼ ਵਿੱਚ 12,391 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਹੋਈ ਹੈ। ਇਸ […]

ਅਮਰੀਕਾ ਵਿਚ ਭਾਰਤੀ ਮੂਲ ਦੇ ਵਿਅਕਤੀ ਦੀ ਸੜਕ ਹਾਦਸੇ ਵਿਚ ਮੌਤ

ਸੈਕਰਾਮੈਂਟੋ, 9 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)-ਭਾਰਤੀ ਮੂਲ ਦੇ 39 ਸਾਲਾ ਵਿਅਕਤੀ ਜੋ 3 ਬੱਚਿਆਂ ਦੀ ਪਿਤਾ ਸੀ , ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਇਹ ਹਾਦਸਾ ਉਸ ਸਮੇ ਹੋਇਆ ਜਦੋਂ ਡਾਫਿਨ ਕਾਊਂਟੀ,ਪੈਨਸਿਲਵਾਨੀਆ ਵਾਸੀ ਪ੍ਰਤੀਸ਼ ਪਟੇਲ ਮੁਸ਼ਰੂਮ ਹਿੱਲ ਰੋਡ ਉਪਰ ਇਕ ਸਟੋਰ ਵਿਚੋਂ ਨਿਕਲ ਕੇ ਸੜਕ ਪਾਰ ਕਰ ਰਿਹਾ ਤਾਂ ਪੂਰਬ ਵੱਲ ਜਾ ਰਹੀ […]

ਅਮਰੀਕਾ ਦੇ ਉਟਾਹ ਰਾਜ ਦੀ ਸੈਨਟ ਵੱਲੋਂ ਦਿਵਾਲੀ ‘ਤੇ ਪਟਾਖੇ ਤੇ ਆਤਿਸ਼ਬਾਜੀ ਚਲਾਉਣ ਲਈ ਬਿੱਲ ਪਾਸ

ਸੈਕਰਾਮੈਂਟੋ, ਕੈਲੀਫੋਰਨੀਆ, 9 ਫਰਵਰੀ (ਹੁਸਨ ਲੜੋਆ ਬੰਗਾ/ਪੰਜਾਬ ਮੇਲ)- ਉਟਾਹ ਰਾਜ ਵਿਚ ਵੱਸਦੇ ਹਿੰਦੂ ਤੇ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਧਿਆਨ ਵਿਚ ਰਖਦੇ ਹੋਏ ਸੈਨਟ ਨੇ ਦਿਵਾਲੀ ਮੌਕੇ ਪਟਾਖੇ ਤੇ ਆਤਿਸ਼ਬਾਜੀ ਚਲਾਉਣ ਲਈ ਬਿੱਲ ਪਾਸ ਕੀਤਾ ਹੈ। ਸਟੇਟ ਬਿੱਲ 46 ਸੈਨਟ ਮੈਂਬਰ ਲਿੰਕੋਲਨ ਫਿਲਮੋਰ ਵੱਲੋਂ ਪੇਸ਼ ਕੀਤਾ ਗਿਆ ਸੀ ਜੋ ਸੈਨਟ ਨੇ ਸਰਬਸੰਮਤੀ ਨਾਲ ਪ੍ਰਵਾਨ ਕਰ […]