ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ 16 ਨੂੰ

ਨਵੀਂ ਦਿੱਲੀ, 12 ਫਰਵਰੀ (ਪੰਜਾਬ ਮੇਲ)- ਦਿੱਲੀ ਦੇ ਐੱਲਜੀ ਵੀ.ਕੇ. ਸਕਸੇਨਾ ਨੇ ਦਿੱਲੀ ਨਗਰ ਨਿਗਮ ਦੇ ਮੇਅਰ ਦੀ ਚੋਣ 16 ਫਰਵਰੀ ਨੂੰ ਕਰਵਾਏ ਜਾਣ ਲਈ ਅੱਜ ਪ੍ਰਵਾਨਗੀ ਦੇ ਦਿੱਤੀ ਹੈ। ਇਸ ਮੌਕੇ ਡਿਪਟੀ ਮੇਅਰ ਤੇ ਸਟੈਂਡਿੰਗ ਕਮੇਟੀ ਦੇ ਛੇ ਮੈਂਬਰਾਂ ਦੀ ਵੀ ਚੋਣ ਕੀਤੀ ਜਾਵੇਗੀ। ਇਸ ਮਿਤੀ ਦੀ ਤਜਵੀਜ਼ ਦਿੱਲੀ ਸਰਕਾਰ ਵੱਲੋਂ ਦਿੱਤੀ ਗਈ ਸੀ। […]

ਸ਼ਿਵ ਪ੍ਰਤਾਪ ਸ਼ੁੱਕਲਾ ਹਿਮਾਚਲ ਪ੍ਰਦੇਸ਼ ਦੇ ਨਵੇਂ ਰਾਜਪਾਲ

ਨਵੀਂ ਦਿੱਲੀ, 12 ਫਰਵਰੀ (ਪੰਜਾਬ ਮੇਲ)- ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿਘ ਕੋਸ਼ਿਆਰੀ ਤੇ ਲੱਦਾਖ ਦੇ ਲੈਫਟੀਨੈਂਟ ਗਵਰਨਰ ਰਾਧਾ ਕ੍ਰਿਸ਼ਨਨ ਮਾਥੁਰ ਦੇ ਅਸਤੀਫੇ ਸਵੀਕਾਰ ਕਰ ਲਏ ਹਨ ਤੇ ਝਾਰਖੰਡ ਦੇ ਰਾਜਪਾਲ ਰਮੇਸ਼ ਬਿਆਸ ਨੂੰ ਮਹਾਰਾਸ਼ਟਰ ਦਾ ਨਵਾਂ ਰਾਜਪਾਲ ਥਾਪਿਆ ਹੈ। ਇਸੇ ਦੌਰਾਨ ਅਰੁਣਾਚਲ ਪ੍ਰਦੇਸ਼ ਦੇ ਮੌਜੂਦਾ ਰਾਜਪਾਲ ਬ੍ਰਿਗੇਡੀਅਰ (ਡਾ.) ਬੀ.ਡੀ. ਮਿਸ਼ਰਾ (ਸੇਵਾ-ਮੁਕਤ) […]

ਭੂਚਾਲ: ਤੁਰਕੀ ’ਚ ਲਾਪਤਾ ਭਾਰਤੀ ਦੀ ਹੋਟਲ ਦੇ ਮਲਬੇ ’ਚੋਂ ਲਾਸ਼ ਮਿਲੀ

ਕੋਟਦਵਾਰ/ਅੰਤਾਕਿਆ,  11 ਫਰਵਰੀ (ਪੰਜਾਬ ਮੇਲ)- ਤੁਰਕੀ ’ਚ 6 ਫਰਵਰੀ ਨੂੰ ਭੂਚਾਲ ਆਉਣ ਮਗਰੋਂ ਲਾਪਤਾ ਹੋਏ ਭਾਰਤੀ ਵਿਜੈ ਕੁਮਾਰ ਗੌੜ ਦੀ ਅੱਜ ਉਥੋਂ ਦੇ ਹੋਟਲ ਮਲਾਤਿਆ ਦੇ ਮਲਬੇ ਹੇਠਿਉਂ ਲਾਸ਼ ਮਿਲ ਗਈ ਹੈ। ਉਹ ਉੱਤਰਾਖੰਡ ਦੇ ਪੌੜੀ ਜ਼ਿਲ੍ਹੇ ਦੇ ਕੋਟਦਵਾਰ ’ਚ ਪਦਮਪੁਰ ਇਲਾਕੇ ਦਾ ਵਸਨੀਕ ਸੀ ਅਤੇ ਬੰਗਲੂਰੂ ਆਧਾਰਿਤ ਕੰਪਨੀ ’ਚ ਕੰਮ ਕਰ ਰਿਹਾ ਸੀ ਜਿਸ […]

ਅਮਰੀਕਾ ਸਾਲ ਦੇ ਅਖੀਰ ਤੱਕ ਵੀਜ਼ਿਆਂ ਦੀ ਪ੍ਰਮਾਣਿਕਤਾ ਨਵਿਆਉਣ ਦਾ ਅਮਲ ਮੁੜ ਕਰੇਗਾ ਸ਼ੁਰੂ

– ਭਾਰਤੀਆਂ ਸਣੇ ਸੈਂਕੜੇ ਮੁਲਾਜ਼ਮਾਂ ਨੂੰ ਹੋਵੇਗਾ ਫਾਇਦਾ – ਵਿਦੇਸ਼ੀ ਕਾਮਿਆਂ ਨੂੰ 800 ਦਿਨਾਂ ਜਾਂ ਦੋ ਸਾਲ ਤੋਂ ਵੱਧ ਸਮੇਂ ਦੀ ਕਰਨੀ ਪੈਂਦੀ ਹੈ ਉਡੀਕ ਵਾਸ਼ਿੰਗਟਨ, 11 ਫਰਵਰੀ (ਪੰਜਾਬ ਮੇਲ)- ਅਮਰੀਕਾ ਸਾਲ ਦੇ ਅਖੀਰ ਤੱਕ ਐੱਚ-1ਬੀ ਅਤੇ ਐੱਲ 1 ਵੀਜ਼ਾ ਜਿਹੀਆਂ ਸ਼੍ਰੇਣੀਆਂ ਵਿਚ ਘਰੇਲੂ ਵੀਜ਼ਿਆਂ ਦੀ ਪ੍ਰਮਾਣਿਕਤਾ ਨਵਿਆਉਣ ਦਾ ਅਮਲ ਮੁੜ ਸ਼ੁਰੂ ਕਰਨ ਦੀ ਯੋਜਨਾ […]

ਭਾਰਤ ਨੇ ਆਸਟਰੇਲੀਆ ਨੂੰ ਪਹਿਲੇ ਕ੍ਰਿਕਟ ਟੈਸਟ ਮੈਚ ‘ਚ ਪਾਰੀ ਤੇ 132 ਦੌੜਾਂ ਨਾਲ ਹਰਾਇਆ

ਨਾਗਪੁਰ, 11 ਫਰਵਰੀ (ਪੰਜਾਬ ਮੇਲ)- ਬਾਰਡਰ ਗਾਵਸਕਰ ਟਰਾਫੀ ਦੇ ਪਹਿਲੇ ਟੈਸਟ ਵਿੱਚ ਭਾਰਤ ਨੇ ਆਸਟਰੇਲੀਆ ਨੂੰ ਇੱਕ ਪਾਰੀ ਅਤੇ 132 ਦੌੜਾਂ ਨਾਲ ਹਰਾ ਕੇ 4 ਮੈਚਾਂ ਦੀ ਲੜੀ ‘ਚ1-0 ਦੀ ਲੀਡ ਲੈ ਲਈ। ਦੂਜੀ ਪਾਰੀ ‘ਚ ਆਸਟਰੇਲਿਆਈ ਬੱਲੇਬਾਜ਼ਾਂ ਦੀ ਇਕ ਨਾ ਚੱਲੀ। ਭਾਰਤ ਵੱਲੋਂ ਅਸ਼ਵਿਨ ਨੇ 5 ਵਿਕਟਾਂ ਲਈਆਂ। ਇਸ ਤੋਂ ਪਹਿਲਾਂ ਅਕਸ਼ਰ ਪਟੇਲ ਦੀਆਂ […]

ਪੰਜਾਬ ‘ਚ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਨਾਂ ਦੀ ਨਵੀਂ ਜਥੇਬੰਦੀ ਹੋਂਦ ‘ਚ ਆਈ

ਲੌਂਗੋਵਾਲ, 11 ਫਰਵਰੀ (ਪੰਜਾਬ ਮੇਲ)- ਅੱਜ ਇਥੇ ਪੰਜਾਬ ਭਰ ਦੇ ਕਿਸਾਨਾਂ ਦੇ ਵਿਸ਼ਾਲ ਇਕੱਠ ਦੌਰਾਨ ਨਵੀਂ ਕਿਸਾਨ ਜਥੇਬੰਦੀ ਹੋਂਦ ਵਿਚ ਆਈ ਹੈ। ਨਵੀਂ ਜਥੇਬੰਦੀ ਦਾ ਨਾਮ ਭਾਰਤੀ ਕਿਸਾਨ ਯੂਨੀਅਨ ਏਕਤਾ ਅਜ਼ਾਦ ਰੱਖਿਆ ਗਿਆ ਹੈ ਅਤੇ ਇਸ ਦੇ ਗਠਨ ਦਾ ਮੁੱਢ ਭਾਕਿਯੂ ਏਕਤਾ ਉਗਰਾਹਾਂ ਦੇ ਆਗੂ ਜਸਵਿੰਦਰ ਸਿੰਘ ਲੌਂਗੋਵਾਲ ਦੀ ਬਰਖਾਸਤਗੀ ਤੋਂ ਬਾਅਦ ਬੱਝਿਆ ਹੈ। ਅੱਜ […]

ਅਮਰੀਕੀ ਲੜਾਕੂ ਜਹਾਜ਼ ਵੱਲੋਂ ਅਲਾਸਕਾ ਦੇ ਉਪਰ ਹਵਾਈ ਖੇਤਰ ‘ਚ ਉੱਡ ਰਹੀ ਅਣਪਛਾਤੀ ਚੀਜ਼ ਤਬਾਹ

ਵਾਸ਼ਿੰਗਟਨ, 11 ਫਰਵਰੀ (ਪੰਜਾਬ ਮੇਲ)- ਅਮਰੀਕਾ ਦੇ ਲੜਾਕੂ ਜਹਾਜ਼ ਨੇ ਰਾਸ਼ਟਰਪਤੀ ਜੋਅ ਬਾਇਡਨ ਦੇ ਹੁਕਮਾਂ ‘ਤੇ ਅਲਾਸਕਾ ਦੇ ਉੱਤਰੀ ਤੱਟ ਨੇੜੇ 40,000 ਫੁੱਟ ਦੀ ਉਚਾਈ ‘ਤੇ ਉੱਡ ਰਹੀ ਛੋਟੀ ਕਾਰ ਦੇ ਆਕਾਰ ਦੀ ਵਸਤੂ ਨੂੰ ਤਬਾਹ ਕਰ ਦਿੱਤਾ। ਪੈਂਟਾਗਨ ਦੇ ਪ੍ਰੈੱਸ ਸਕੱਤਰ ਬ੍ਰਿਗੇਡੀਅਰ ਜਨਰਲ ਪੈਟ ਰਾਈਡਰ ਨੇ ਕਿਹਾ ਕਿ ਵਸਤੂ ਨੂੰ ਪਹਿਲੀ ਵਾਰ ਵੀਰਵਾਰ ਨੂੰ […]

ਅੰਮ੍ਰਿਤਸਰ ਹਵਾਈ ਅੱਡੇ ‘ਤੇ ਅੰਤਰਰਾਸ਼ਟਰੀ ਯਾਤਰੀਆਂ ਦੀ ਗਿਣਤੀ ‘ਚ 111 ਫ਼ੀਸਦੀ ਦਾ ਵਾਧਾ

ਅੰਮ੍ਰਿਤਸਰ, 11 ਫਰਵਰੀ (ਪੰਜਾਬ ਮੇਲ)- ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ ਅੰਮ੍ਰਿਤਸਰ ਮਹਾਮਾਰੀ ਤੋਂ ਬਾਅਦ ਸਾਲ 2022 ਵਿਚ ਆਪਣੇ ਅੰਤਰਰਾਸ਼ਟਰੀ ਅਤੇ ਘਰੇਲੂ ਉਡਾਣਾਂ ਦਾ ਵਿਸਥਾਰ ਕਰਨ ਵਿਚ ਕਾਮਯਾਬ ਰਿਹਾ ਹੈ ਅਤੇ ਇੱਥੋਂ ਯਾਤਰੀਆਂ ਦੀ ਆਵਾਜਾਈ ਵਿਚ ਲਗਾਤਾਰ ਵਾਧਾ ਹੋਇਆ ਹੈ। ਇਸ ਸੰਬੰਧੀ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਇਕ […]

ਤੁਰਕੀ ‘ਚ ਭੂਚਾਲ ਤੋਂ 100 ਘੰਟੇ ਬਾਅਦ ਰਾਹਤ ਕਰਮੀਆਂ ਨੇ ਮਲਬੇ ਹੇਠ ਦੱਬੇ 9 ਵਿਅਕਤੀ ਬਚਾਏ

ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ਹੇਠ ਦੱਬੇ ਹੋਏ ਸਨ ਵਿਅਕਤੀ ਮਰਨ ਵਾਲਿਆਂ ਦੀ ਕੁੱਲ ਗਿਣਤੀ 20 ਹਜ਼ਾਰ ਤੋਂ ਪਾਰ ਇਸਕੰਦਰਨ (ਤੁਰਕੀ), 11 ਫਰਵਰੀ (ਪੰਜਾਬ ਮੇਲ)- ਤੁਰਕੀ ਤੇ ਸੀਰੀਆ ਵਿਚ ਆਏ ਪਿਛਲੇ ਇਕ ਦਹਾਕੇ ਦੇ ਸਭ ਤੋਂ ਵੱਧ ਤਬਾਹਕੁਨ ਭੂਚਾਲ ਤੋਂ 100 ਘੰਟੇ ਬਾਅਦ ਅੱਜ ਵੀ ਰਾਹਤ ਕਰਮੀਆਂ ਨੇ ਢਹਿ-ਢੇਰੀ ਹੋਈਆਂ ਇਮਾਰਤਾਂ ਦੇ ਮਲਬੇ ਵਿਚ ਦੱਬੇ […]

ਭਾਜਪਾ ਵੱਲੋਂ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਐਲਾਨ ਤੋਂ ਪਹਿਲਾਂ ਇੰਚਾਰਜ ਨਿਯੁਕਤ

ਜਲੰਧਰ/ਚੰਡੀਗੜ੍ਹ, 11 ਫਰਵਰੀ (ਪੰਜਾਬ ਮੇਲ)- ਜਲੰਧਰ ਵਿਚ ਹੋਣ ਵਾਲੀ ਲੋਕ ਸਭਾ ਜ਼ਿਮਨੀ ਚੋਣ ਦੇ ਐਲਾਨ ਤੋਂ ਪਹਿਲਾਂ ਭਾਜਪਾ ਨੇ ਮੋਰਚਾ ਸੰਭਾਲ ਲਿਆ ਹੈ। ਭਾਵੇਂ ਅਜੇ ਤੱਕ ਚੋਣ ਕਮਿਸ਼ਨ ਵਲੋਂ ਜਲੰਧਰ ਲੋਕ ਸਭਾ ਹਲਕੇ ‘ਚ ਹੋਣ ਵਾਲੀ ਜ਼ਿਮਨੀ ਚੋਣ ਦੀ ਤਾਰੀਖ਼ ਦਾ ਐਲਾਨ ਨਹੀਂ ਕੀਤਾ ਗਿਆ ਹੈ ਪਰ ਭਾਜਪਾ ਨੇ ਚੋਣ ਕਮਿਸ਼ਨ ਦੇ ਐਲਾਨ ਤੋਂ ਪਹਿਲਾਂ […]