17,000 ਟਰੱਕ ਡਰਾਈਵਰਾਂ ਨੂੰ ਲਾਇਸੈਂਸ ਮੁੜ ਜਾਰੀ ਕਰੇਗਾ ਕੈਲੀਫੋਰਨੀਆ, ਇਸ ਕਦਮ ਨਾਲ ਲਾਇਸੈਂਸ ਰੱਦ ਹੋਣ ਦਾ ਸਾਹਮਣਾ ਕਰ ਰਹੇ ਟਰੱਕ ਡਰਾਈਵਰਾਂ ਨੂੰ ਵੱਡੀ ਰਾਹਤ ਮਿਲੇਗੀ
ਕੈਲੀਫ਼ੋਰਨੀਆ, 18 ਦਸੰਬਰ (ਪੰਜਾਬ ਮੇਲ)- ਕੈਲੀਫ਼ੋਰਨੀਆ ਰਾਜ ਨੇ ਉਹਨਾਂ ਟਰੱਕ ਚਾਲਕਾਂ ਲਈ ਗੈਰ-ਨਿਵਾਸੀ ਕਮਰਸ਼ੀਅਲ ਡਰਾਈਵਰ ਲਾਇਸੈਂਸ (ਨਾਨ-ਡੋਮਿਸਾਈਲਡ CDL) ਮੁੜ ਜਾਰੀ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ, ਜਿਨ੍ਹਾਂ ਦੇ ਲਾਇਸੈਂਸ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਖਤਮ ਹੋਣ ਵਾਲੇ ਸਨ। ਇਸ ਕਦਮ ਨਾਲ ਹਜ਼ਾਰਾਂ ਪ੍ਰਵਾਸੀ ਡਰਾਈਵਰਾਂ ਨੂੰ ਰਾਹਤ ਮਿਲੇਗੀ, ਜਿਨ੍ਹਾਂ ਵਿੱਚ ਭਾਰਤੀ ਡਰਾਈਵਰਾਂ ਦੀ ਗਿਣਤੀ ਕਾਫ਼ੀ ਵੱਡੀ ਹੈ। […]